ਚੋਣ ਕਮਿਸ਼ਨਰ ਨੇ ਇਮਰਾਨ ਖਾਨ ਨੂੰ ਪੇਸ਼ਾਵਰ ਦੀ ਯਾਤਰਾ ਕਰਨ ਤੋਂ ਰੋਕਿਆ

12/09/2021 11:20:19 AM

ਇਸਲਾਮਾਬਾਦ (ਯੂ. ਐੱਨ. ਆਈ.) – ਪਾਕਿਸਤਾਨ ਦੇ ਚੋਣ ਕਮਿਸ਼ਨ ਨੇ ਬੁੱਧਵਾਰ ਨੂੰ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਖੈਬਰ ਪਖਤੂਨਖਵਾ ’ਚ ਸਥਾਨਕ ਸਰਕਾਰਾਂ ਚੋਣਾਂ ਤੋਂ ਪਹਿਲਾਂ ਪੇਸ਼ਾਵਰ ਦੀ ਆਪਣੀ ਤੈਅ ਯਾਤਰਾ ਰੱਦ ਕਰਨ ਦਾ ਹੁਕਮ ਦਿੱਤਾ ਹੈ। ਖੇਤਰੀ ਚੋਣ ਕਮਿਸ਼ਨਰ ਵੱਲੋਂ ਲਿਖੇ ਪੱਤਰ ’ਚ ਕਿਹਾ ਗਿਆ ਕਿ ਪ੍ਰਧਾਨ ਮੰਤਰੀ ਨੂੰ 19 ਦਸੰਬਰ ਨੂੰ ਖੈਬਰ ਪਖਤੂਨਖਵਾ ’ਚ ਤੈਅ ਸਥਾਨਕ ਸਰਕਾਰਾਂ ਚੋਣਾਂ ਤੋਂ ਪਹਿਲਾਂ ਪੇਸ਼ਾਵਰ ਨਾ ਜਾਣ ਲਈ ਕਿਹਾ ਗਿਆ ਹੈ। ਚੋਣ ਕਮਿਸ਼ਨਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਦਾ ਖੈਬਰ ਪਖਤੂਨਖਵਾ ’ਚ ਤੈਅ ਦੌਰਾ ਜ਼ਾਬਤੇ ਦੀ ਉਲੰਘਣਾ ਹੋਵੇਗਾ।

ਚੋਣ ਕਮਿਸ਼ਨਰ ਨੇ ਪਾਕਿਸਤਾਨ ਚੋਣ ਕਾਨੂੰਨ ਦੀ ਧਾਰਾ 233 ਅਤੇ 234 ਦੇ ਤਹਿਤ ਕਿਸੇ ਵੀ ਜ਼ਾਬਤੇ ਦੀ ਉਲੰਘਣਾ ਕਰਦੇ ਪਾਏ ਜਾਣ ’ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਕਾਨੂੰਨੀ ਕਾਰਵਾਈ ਦੀ ਚੁਣੌਤੀ ਦਿੱਤੀ ਹੈ।

Harinder Kaur

This news is Content Editor Harinder Kaur