ਪਾਕਿ ਚੋਣ ਕਮਿਸ਼ਨ ਦਾ ਇਮਰਾਨ ਨੂੰ ਝਟਕਾ, ਪਾਰਟੀ ਦਾ ਚੋਣ ਨਿਸ਼ਾਨ ਖਾਰਿਜ

12/23/2023 10:52:23 AM

ਇਸਲਾਮਾਬਾਦ (ਭਾਸ਼ਾ) - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਪਾਰਟੀ ਨੂੰ ਵੱਡਾ ਝਟਕਾ ਦਿੰਦਿਆਂ ਦੇਸ਼ ਦੇ ਚੋਣ ਕਮਿਸ਼ਨ ਨੇ ‘ਪਾਕਿਸਤਾਨ ਤਹਿਰੀਕ-ਏ-ਇਨਸਾਫ’ (ਪੀ. ਟੀ. ਆਈ.) ਦੀਆਂ ਸੰਗਠਨਾਤਮਿਕ ਚੋਣਾਂ ਅਤੇ 8 ਫਰਵਰੀ ਦੀਆਂ ਆਮ ਚੋਣਾਂ ਲਈ ਕ੍ਰਿਕਟ ਦੇ ਬੱਲੇ ਨੂੰ ਉਸ ਦੇ ਚੋਣ ਨਿਸ਼ਾਨ ਦੇ ਰੂਪ ’ਚ ਰੱਖਣ ਦੀ ਉਸ ਦੀ ਰਿਟ ਨੂੰ ਖਾਰਿਜ ਕਰ ਦਿੱਤਾ।

ਇਹ ਵੀ ਪੜ੍ਹੋ : ਫ਼ੌਜ ਦੇ ਵਾਹਨਾਂ 'ਤੇ ਹਮਲਾ : 5 ਜਵਾਨ ਸ਼ਹੀਦ, 2 ਜ਼ਖ਼ਮੀ ; ਹਥਿਆਰ ਲੁੱਟ ਕੇ ਦੌੜੇ ਅੱਤਵਾਦੀ

ਪਾਕਿਸਤਾਨ ਚੋਣ ਕਮਿਸ਼ਨ (ਈ.ਸੀ.ਪੀ.) ਦੇ 5 ਮੈਂਬਰੀ ਪੈਨਲ ਨੇ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਜਾਰੀ ਕਰਦਿਆਂ ਕਿਹਾ ਕਿ ਪੀ.ਟੀ.ਆਈ. ਆਪਣੀ ਪਾਰਟੀ ਦੇ ਸੰਵਿਧਾਨ ਅਨੁਸਾਰ ਚੋਣ ਕਰਵਾਉਣ ’ਚ ਅਸਫਲ ਰਹੀ। ਉਸ ਨੇ ਇਹ ਵੀ ਕਿਹਾ ਕਿ ਬੱਲਾ ਪਾਰਟੀ ਦਾ ਚੋਣ ਨਿਸ਼ਾਨ ਬਣਿਆ ਨਹੀਂ ਰਹਿ ਸਕਦਾ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

sunita

This news is Content Editor sunita