ਸ਼ਰਮਨਾਕ: ਹਸਪਤਾਲ ’ਚ ਦਾਖ਼ਲ 75 ਸਾਲਾ ਬੀਬੀ ਨਾਲ ਜਬਰ ਜ਼ਿਨਾਹ, ਮੌਤ ਮਗਰੋਂ ਇੰਝ ਹੋਇਆ ਖ਼ੁਲਾਸਾ

05/11/2021 12:28:53 PM

ਬ੍ਰਿਟੇਨ : ਯੂ.ਕੇ. ਵਿਚ ਇਕ ਬਜ਼ੁਰਗ ਮਹਿਲਾ ਨਾਲ ਹਸਪਤਾਲ ’ਚ ਯੌਨ ਸ਼ੋਸ਼ਣ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਦੇ ਬਾਅਦ ਮਹਿਲਾ ਦੀ ਹਾਲਤ ਖ਼ਰਾਬ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਇਸ ਮਹਿਲਾ ਨੂੰ ਸਟ੍ਰੋਕ ਆਇਆ ਸੀ ਅਤੇ ਕੁਰਸੀ ਤੋਂ ਡਿੱਗਣ ਕਾਰਨ ਪੈਰ ਦੀ ਹੱਡੀ ਟੁੱਟ ਗਈ ਸੀ, ਜਿਸ ਤੋਂ ਬਾਅਦ ਉਸ ਨੂੰ ਇੱਥੋਂ ਦੇ ਇਕ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ।

ਇਹ ਵੀ ਪੜ੍ਹੋ : ਹੁਣ 12 ਤੋਂ 15 ਸਾਲ ਦੇ ਬੱਚਿਆਂ ਨੂੰ ਵੀ ਲੱਗੇਗੀ ਕੋਰੋਨਾ ਵੈਕਸੀਨ, ਅਮਰੀਕਾ 'ਚ ਇਸ ਟੀਕੇ ਨੂੰ ਮਿਲੀ ਮਨਜ਼ੂਰੀ

75 ਸਾਲਾ ਦੀ ਵੈਲੇਰੀ ਨੇਲ ਦੀ ਮੌਤ ਦੇ ਬਾਅਦ ਪੁਲਸ ਨੇ ਜਾਂਚ ਵਿਚ ਦੇਖਿਆ ਕਿ ਮਹਿਲਾ ਦੀ ਮੌਤ ਮੈਡਕੀਲ ਸਬੰਧੀ ਕਿਸੇ ਅੰਦਰੂਨੀ ਸੱਟ ਕਾਰਨ ਨਹੀਂ ਹੋਈ ਹੈ। ਮਾਮਲੇ ਵਿਚ ਹਸਪਤਾਲ ਦੇ ਇਕ ਪੁਰਸ਼ ਕਰਮਚਾਰੀ ਨੂੰ ਜਬਰ-ਜ਼ਿਨਾਹ ਅਤੇ ਯੌਨ ਸ਼ੋਸ਼ਣ ਕਰਨ ਦੇ ਸ਼ੱਕ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਹਸਪਤਾਲ ਵਿਚ ਹਿੰਸਾ ਜਾਂ ਹੋਰ ਗੈਰ-ਕੁਦਰਤੀ ਕਾਰਨਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਜਾਂਚ ਕਰਨ ਵਾਲੀ ਅਧਿਕਾਰੀ ਏਲਨ ਵਿਲਸਨ ਨੇ ਕਿਹਾ ਹੈ, ‘ਵੈਲੇਰੀ ਨੇਲ ਨੂੰ ਸਟ੍ਰੋਕ ਅਤੇ ਖੱਬੇ ਪੈਰ ਵਿਚ ਸੱਟ ਕਾਰਨ ਹਸਪਤਾਲ ਵਿਚ ਭਰਤੀ ਕਰਾਇਆ ਗਿਆ ਸੀ। ਬਾਅਦ ਵਿਚ ਉਨ੍ਹਾਂ ਦੀ ਹਾਲਤ ਖ਼ਰਾਬ ਹੋਣ ਮਗਰੋਂ ਮੌਤ ਹੋ ਗਈ। ਪੋਸਟਮਾਰਟਮ ਵਿਚ ਉਨ੍ਹਾਂ ਦੇ ਪ੍ਰਾਈਵੇਟ ਪਾਰਟ ਦੇ ਆਸ-ਪਾਸ ਲੱਗੀਆਂ ਸੱਟਾਂ ਚਿੰਤਾਜਨਕ ਹਨ, ਜਿਸ ਕਾਰਨ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ : ਭਾਰਤ ਦੀ ਕੋਰੋਨਾ ਖ਼ਿਲਾਫ਼ ਜੰਗ ’ਚ ਸਾਥ ਦੇਣ ਲਈ ਅੱਗੇ ਆਇਆ ਟਵਿਟਰ, ਕਰੋੜਾਂ ਡਾਲਰ ਦੀ ਕੀਤੀ ਮਦਦ

ਦੱਸ ਦੇਈਏ ਕਿ ਨੇਲ ਦੀ 16 ਨਵੰਬਰ 2018 ਨੂੰ ਮੌਤ ਹੋ ਗਈ ਸੀ। ਮਹੀਨੇ ਬਾਅਦ ਹਸਪਤਾਲ ਦੀ ਸਟ੍ਰੋਕ ਯੂਨਿਟ ’ਤੇ ਮਰੀਜ਼ਾਂ ਦੇ ਇਲਾਜ ਵਿਚ ਲਾਪ੍ਰਵਾਹੀ ਵਰਤਣ ਦਾ ਦੋਸ਼ ਲੱਗਣ ਦੇ ਬਾਅਦ ਪੁਲਸ ਨੇ ਜਾਂਚ ਸ਼ੁਰੂ ਕੀਤੀ ਸੀ। ਲਾਪ੍ਰਵਾਹੀ ਦੇ ਚੱਲਦੇ ਇਸ ਯੂਨਿਟ ਵਿਚ 9 ਮਰੀਜ਼ਾਂ ਦੀ ਮੌਤ ਹੋਈ ਸੀ, ਜਿਸ ਵਿਚ ਇਹ ਮਹਿਲਾ ਵੀ ਸ਼ਾਮਲ ਹੈ। ਇਨ੍ਹਾਂ ਦੋਸ਼ਾਂ ਦੇ ਬਾਅਦ ਪੁਲਸ ਨੇ ਹਸਪਤਾਲ ਦੇ ਕੁੱਲ 7 ਕਰਮਚਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਮੌਜੂਦਾ ਸਮੇਂ ਵਿਚ ਜ਼ਮਾਨਤ ’ਤੇ ਹਨ।

ਇਹ ਵੀ ਪੜ੍ਹੋ : ਕੋਰੋਨਾ ਫੈਲਣ ਦੇ ਡਰੋਂ ਮਾਊਂਟ ਐਵਰੇਸਟ ਦੀ ਚੋਟੀ ’ਤੇ ਵੀ ਸਰਹੱਦੀ ਲਾਈਨ ਖਿੱਚੇਗਾ ਚੀਨ

cherry

This news is Content Editor cherry