ਨਾਈਜੀਰੀਆ ''ਚ ਢਹਿ-ਢੇਰੀ ਹੋਈ 3 ਮੰਜ਼ਿਲਾ ਇਮਾਰਤ, 8 ਲੋਕਾਂ ਦੀ ਮੌਤ

05/02/2022 4:23:55 PM

ਲਾਗੋਸ (ਏਜੰਸੀ)- ਨਾਈਜੀਰੀਆ ਦੇ ਦੱਖਣ-ਪੱਛਮੀ ਸੂਬੇ ਲਾਗੋਸ ਵਿੱਚ ਇੱਕ ਤਿੰਨ ਮੰਜ਼ਿਲਾ ਇਮਾਰਤ ਦੇ ਢਹਿ ਜਾਣ ਕਾਰਨ ਘੱਟੋ-ਘੱਟ 8 ਲੋਕਾਂ ਦੀ ਮੌਤ ਹੋ ਗਈ। ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਕੋਆਰਡੀਨੇਟਰ ਇਬਰਾਹਿਮ ਫਰੀਨਲੋਏ ਨੇ ਦੱਸਿਆ ਕਿ ਓਨਿਗਬੋ ਖੇਤਰ 'ਚ ਐਤਵਾਰ ਨੂੰ ਸਥਾਨਕ ਸਮੇਂ ਮੁਤਾਬਕ ਰਾਤ ਕਰੀਬ 11 ਵਜੇ ਇਮਾਰਤ ਡਿੱਗ ਗਈ।

ਇਹ ਵੀ ਪੜ੍ਹੋ: ਮਨੀਲਾ 'ਚ ਅੱਗ ਲੱਗਣ ਕਾਰਨ 8 ਲੋਕਾਂ ਦੀ ਮੌਤ, ਜਾਨ ਬਚਾਉਣ ਲਈ ਲੋਕਾਂ ਨੇ ਘਰਾਂ ਤੋਂ ਮਾਰੀਆਂ ਛਾਲਾਂ

ਬਚਾਅ ਟੀਮਾਂ ਨੇ ਹੁਣ ਤੱਕ 8 ਮ੍ਰਿਤਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਘੱਟੋ-ਘੱਟ 23 ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ ਅਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਉਨ੍ਹਾਂ ਮਲਬੇ ਹੇਠ ਅਜੇ ਹੋਰ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ। ਫਰਿਨਲੋਏ ਨੇ ਕਿਹਾ ਕਿ ਬਚਾਅ ਕਾਰਜ ਜਾਰੀ ਹਨ ਅਤੇ ਇਮਾਰਤ ਦੇ ਡਿੱਗਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਲੁਧਿਆਣਾ ਦੇ 30 ਸਾਲਾ ਗੱਭਰੂ ਦੀ ਮੌਤ

cherry

This news is Content Editor cherry