ਮੈਕਸੀਕੋ ਤੋਂ ਗੈਰ-ਕਾਨੂੰਨੀ ਢੰਗ ਨਾਲ US ''ਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰਦੇ 8 ਚੀਨੀ ਨਾਗਰਿਕਾਂ ਦੀ ਮੌਤ

04/02/2024 12:58:55 PM

ਨਿਊਯਾਰਕ (ਰਾਜ ਗੋਗਨਾ)- ਮੈਕਸੀਕੋ ਸਰਹੱਦ ਪਾਰ ਕਰਕੇ ਅਮਰੀਕਾ ਵਿੱਚ ਦਾਖ਼ਲ ਹੋਣ ਵਾਲੇ ਚੀਨੀ ਲੋਕਾਂ ਦੀ ਗਿਣਤੀ ਪਿਛਲੇ 3 ਸਾਲਾਂ ਵਿੱਚ ਕਾਫ਼ੀ ਵਾਧਾ ਹੋਇਆ ਹੈ। ਇਸੇ ਤਰ੍ਹਾਂ ਹੁਣ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ 8 ਚੀਨੀ ਨਾਗਰਿਕਾਂ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਬੀਤੇ ਦਿਨ 8 ਚੀਨੀ ਨਾਗਰਿਕ ਇੱਕ ਕਿਸ਼ਤੀ ਵਿੱਚ ਮੈਕਸੀਕੋ ਤੋਂ ਅਮਰੀਕਾ ਲਈ ਰਵਾਨਾ ਹੋਏ ਸਨ ਪਰ ਮੈਕਸੀਕੋ ਦੇ ਓਕਸਾਕਾ ਰਾਜ ਵਿੱਚ ਉਨ੍ਹਾਂ ਦੀ ਕਿਸ਼ਤੀ ਡੁੱਬਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਵਿੱਚ ਮਾਰੇ ਗਏ ਲੋਕਾਂ ਵਿੱਚ 7 ਔਰਤਾਂ ਅਤੇ 1  ਪੁਰਸ਼ ਸ਼ਾਮਲ ਸਨ, ਜੋ ਵੀਰਵਾਰ ਨੂੰ ਗੁਆਟੇਮਾਲਾ ਦੀ ਸਰਹੱਦ ਨੇੜੇ ਚਿਆਪਾਸ ਰਾਜ ਤੋਂ ਨਿਕਲਣ ਵਾਲੀ ਮੈਕਸੀਕਨ ਦੁਆਰਾ ਸੰਚਾਲਿਤ ਕਿਸ਼ਤੀ ਵਿੱਚ ਸਵਾਰ ਸਨ।

ਇਹ ਵੀ ਪੜ੍ਹੋ: 'ਪਹਿਲਾਂ ਆਪਣੀਆਂ ਪਤਨੀਆਂ ਦੀਆਂ ਸਾੜੀਆਂ ਸਾੜ ਕੇ ਦਿਖਾਓ', 'ਇੰਡੀਆ ਆਊਟ' ਮੁਹਿੰਮ 'ਤੇ ਭੜਕੀ ਬੰਗਲਾਦੇਸ਼ ਦੀ PM

ਹਾਦਸੇ ਦਾ ਸ਼ਿਕਾਰ ਹੋਈ ਕਿਸ਼ਤੀ 'ਚ ਡਰਾਈਵਰ ਸਮੇਤ ਕੁੱਲ 10 ਲੋਕ ਸਵਾਰ ਸਨ, ਜਿਸ 'ਚ ਇਕ ਵਿਅਕਤੀ ਨੂੰ ਬਚਾ ਲਿਆ ਗਿਆ ਹੈ ਪਰ ਕਿਸ਼ਤੀ ਚਾਲਕ ਨਾਲ ਕੀ ਹੋਇਆ ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ ਹੈ। ਮੈਕਸੀਕਨ ਰਾਜ ਓਕਸਾਕਾ ਦੇ ਸਰਕਾਰੀ ਵਕੀਲ ਦੇ ਦਫ਼ਤਰ ਅਨੁਸਾਰ, ਸਾਰੇ ਚੀਨੀ ਨਾਗਰਿਕਾਂ ਦੀਆਂ ਲਾਸ਼ਾਂ ਬੀਚ ਟਾਊਨ ਪਲੇਆ ਵਿਸੇਂਟੇ ਦੇ ਤੱਟ ਤੋਂ ਮਿਲੀਆਂ ਹਨ। ਉਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਲਿਜਾ ਰਹੀ ਕਿਸ਼ਤੀ ਦੇ ਡੁੱਬਣ ਦੇ ਕਾਰਨਾਂ ਦਾ ਪਤਾ ਲਗਾਉਣ ਤੋਂ ਇਲਾਵਾ ਇਸ ਘਟਨਾ ਵਿਚ ਮਰਨ ਵਾਲੇ ਚੀਨੀ ਨਾਗਰਿਕਾਂ ਦੀ ਪਛਾਣ ਕਰਨ ਲਈ ਮੈਕਸੀਕੋ ਸਥਿਤ ਚੀਨੀ ਦੂਤਘਰ ਨਾਲ ਵੀ ਸੰਪਰਕ ਕੀਤਾ ਗਿਆ ਹੈ। ਪਿਛਲੇ ਸਾਲ ਹੀ ਲਗਭਗ 37,000 ਚੀਨੀ ਨਾਗਰਿਕਾਂ ਨੂੰ ਅਮਰੀਕਾ-ਮੈਕਸੀਕੋ ਸਰਹੱਦ ਤੋਂ ਗੈਰ-ਕਾਨੂੰਨੀ ਤਰੀਕੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਗ੍ਰਿਫਤਾਰ ਕੀਤਾ ਗਿਆ ਸੀ। ਭਾਰਤ ਤੋਂ ਅਮਰੀਕਾ ਜਾਣ ਵਾਲੇ ਲੋਕਾਂ ਦੇ ਮੁਕਾਬਲੇ ਇਹ ਗਿਣਤੀ ਬਹੁਤ ਘੱਟ ਹੈ, ਪਰ ਮੈਕਸੀਕੋ ਸਰਹੱਦ 'ਤੇ ਫੜੇ ਗਏ ਚੀਨੀ ਲੋਕਾਂ ਦੀ ਗਿਣਤੀ ਵਧ ਰਹੀ ਹੈ। 

ਇਹ ਵੀ ਪੜ੍ਹੋ : ਇਸ ਦੇਸ਼ ’ਚ ਭੰਗ ਦੀ ਵਰਤੋਂ ਨੂੰ ਮਿਲੀ ਕਾਨੂੰਨੀ ਮਾਨਤਾ, 1 ਜੁਲਾਈ ਤੋਂ ਕਲੱਬਾਂ ’ਚ ਗਾਂਜਾ ਵੀ ਹੋਵੇਗਾ ਮੁਹੱਈਆ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 

cherry

This news is Content Editor cherry