ਮਿਸਰ ਦੇ ਸਾਬਕਾ ਪ੍ਰਧਾਨ ਮੰਤਰੀ ਸ਼ਫੀਕ ਯੂ.ਏ.ਈ. ''ਚ ਗ੍ਰਿਫਤਾਰ

12/02/2017 11:41:57 PM

ਕਾਹਿਰਾ—ਮਿਸਰ ਦੇ ਸਾਬਕਾ ਪ੍ਰਧਾਨ ਮੰਤਰੀ ਅਹਿਮਦ ਸ਼ਫੀਕ ਨੂੰ ਸੰਯੁਕਤ ਅਰਬ ਅਮੀਰਾਤ (ਯੂ.ਏ.ਈ.) ਸਥਿਤ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਨ੍ਹਾਂ ਨੂੰ ਦੇਸ਼ ਨਿਕਾਲਾ ਕੀਤਾ ਜਾ ਸਕਦਾ ਹੈ। ਸ਼ਫੀਕ ਦੇ ਪਰਿਵਾਰਿਕ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। 
ਯੂ.ਏ.ਈ. ਦੇ ਅਧਿਕਾਰੀਆਂ ਨੇ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਪਰ ਇਸ ਮਾਮਲੇ ਤੋਂ ਜਾਣੂ ਅਰਬ ਸੂਤਰ ਨੇ ਕਿਹਾ ਕਿ ਸ਼ਫੀਕ ਨੂੰ ਜਨਤਕ ਰੂਪ ਤੋਂ ਆਪਣੇ ਦੇਸ਼ ਜਾਣ ਲਈ ਕਿਹਾ ਗਿਆ ਹੈ। ਸ਼ਫੀਕ ਦੀ ਬੇਟੀ ਵਲੋਂ ਇਸ ਮਾਮਲੇ 'ਚ ਤੁਰੰਤ ਕੋਈ ਪ੍ਰਤੀਕਿਰਿਆ ਨਹੀਂ ਮਿਲੀ ਹੈ। ਮਿਸਰ ਦੇ ਵਿਦੇਸ਼ ਮੰਤਾਰਲੇ ਦੇ ਇਕ ਬੁਲਾਰੇ ਨੇ ਵੀ ਇਸ ਮਾਮਲੇ 'ਚ ਕੋਈ ਵਿਸਥਾਰ ਜਾਣਕਾਰੀ ਨਹੀਂ ਦਿੱਤੀ ਹੈ।
ਜ਼ਿਕਰਯੋਗ ਹੈ ਕਿ ਬੁੱਧਵਾਰ ਨੂੰ ਸ਼ਫੀਕ ਨੇ ਰਾਸ਼ਟਰਪਤੀ ਚੋਣ ਲੜਣ ਦਾ ਅਚਾਨਕ ਐਲਾਨ ਕਰ ਦਿੱਤਾ। ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਿਹ ਅਸ ਸੀਸੀ ਨੇ ਹਾਲਾਂਕਿ ਆਪਣੇ ਦੂਜੇ ਦਫਤਰ ਲਈ ਚੋਣ ਲੜਨ ਦਾ ਐਲਾਨ ਨਹੀਂ ਕੀਤਾ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਚੋਣ ਲੜ ਸਕਦੇ ਹਨ।