ਮਿਸਰ ਦੀ ਪੁਲਸ ਨੇ 18 ਅੱਤਵਾਦੀ ਕੀਤੇ ਢੇਰ

05/03/2020 5:59:21 PM

ਕਾਹਿਰਾ- ਮਿਸਰ ਦੇ ਉੱਤਰੀ ਸਿਨਾਈ ਸੂਬੇ ਦੇ ਪੁਲਸ ਕਰਮਚਾਰੀਆਂ ਨੇ ਮੁਕਾਬਲੇ ਦੌਰਾਨ 18 ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਗ੍ਰਹਿ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਇਕ ਬਿਆਨ ਵਿਚ ਕਿਹਾ ਕਿ ਰਾਸ਼ਟਰੀ ਸੁਰੱਖਿਆ ਤੰਤਰ ਨੂੰ ਉੱਤਰੀ ਸਿਨਾਈ ਦੇ ਬੀਲ ਅਲ-ਅਬਦ ਸ਼ਹਿਰ ਵਿਚ ਅੱਤਵਾਦੀ ਤੱਤਾਂ ਦੇ ਟਿਕਾਣੇ ਦੇ ਬਾਰੇ ਵਿਚ ਜਾਣਕਾਰੀ ਮਿਲੀ।

ਮੰਤਰਾਲਾ ਨੇ ਕਿਹਾ ਕਿ ਪੁਲਸ ਬਲਾਂ ਤੇ ਅੱਤਵਾਦੀਆਂ ਦੇ ਵਿਚਾਲੇ ਗੋਲੀਬਾਰੀ ਵਿਚ 18 ਅੱਤਵਾਦੀਆਂ ਦੀ ਮੌਤ ਹੋ ਗਈ। ਬਾਅਦ ਵਿਚ ਘਟਨਾ ਸਥਲ ਤੋਂ 13 ਆਟੋਮੈਟਿਕ ਰਾਈਫਲਾਂ, ਤਿੰਨ ਬੰਬ ਤੇ ਦੋ ਧਮਾਕਾਖੇਜ਼ ਬੈਲਟ ਬਰਾਮਦ ਕੀਤੀਆਂ ਗਈਆਂ ਹਨ। ਪਿਛਲੇ ਦਿਨੀਂ ਉੱਤਰੀ ਸਿਨਾਈ ਖੇਤਰ ਵਿਚ ਇਕ ਅੱਤਵਾਦੀ ਧਮਾਕੇ ਵਿਚ ਇਕ ਫੌਜੀ ਅਧਿਕਾਰੀ ਤੇ 8 ਫੌਜੀਆਂ ਦੇ ਮਾਰੇ ਜਾਣ ਤੋਂ ਦੋ ਦਿਨ ਬਾਅਦ ਇਹ ਹਮਲਾ ਹੋਇਆ ਹੈ। ਮਿਸਰ ਅੱਤਵਾਦ ਦਾ ਮੁਕਾਬਲਾ 2013 ਵਿਚ ਸਰਵਗੀ ਰਾਸ਼ਟਰਪਤੀ ਮੁਹੰਮਦ ਮੁਰਸੀ ਨੂੰ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਤੋਂ ਕਰ ਰਿਹਾ ਹੈ। 

Baljit Singh

This news is Content Editor Baljit Singh