ਉੱਤਰੀ ਸਿਨਾਈ ''ਚ 77 ਅੱਤਵਾਦੀ ਢੇਰ ਕੀਤੇ: ਮਿਸਰ ਫੌਜ

08/31/2020 2:09:30 AM

ਕਾਹਿਰਾ: ਮਿਸਰ ਫੌਜ ਨੇ ਐਤਵਾਰ ਨੂੰ ਕਿਹਾ ਕਿ ਉਸ ਨੇ ਉੱਤਰੀ ਸਿਨਾਈ ਸੂਬੇ ਵਿਚ ਹਾਲ ਹੀ ਵਿਚ 77 ਅੱਤਵਾਦੀਆਂ ਨੂੰ ਢੇਰ ਕੀਤਾ ਹੈ। ਫੌਜ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 22 ਜੁਲਾਈ ਤੋਂ 30 ਅਗਸਤ ਦੇ ਵਿਚਾਲੇ ਫੌਜੀ ਮੁਹਿੰਮਾਂ ਵਿਚ ਫੌਜ ਦੇ ਤਿੰਨ ਅਧਿਕਾਰੀ ਤੇ ਚਾਰ ਫੌਜੀ ਮਾਰੇ ਗਏ। ਫੌਜ ਨੇ ਜ਼ਖਮੀ ਅੱਤਵਾਦੀ ਨੂੰ ਫੜਿਆ, ਜਿਸ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਮੁਹਿੰਮ ਵਿਚ ਅੱਤਵਾਦੀਆਂ ਦੇ 327 ਟਿਕਾਣਿਆਂ ਤੇ ਹਥਿਆਰਾਂ ਨੂੰ ਵੀ ਨਸ਼ਟ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 10 ਚਾਰ ਪਹੀਆ ਵਾਹਨਾਂ ਨੂੰ ਵੀ ਨਸ਼ਟ ਕੀਤਾ ਗਿਆ ਹੈ।

Baljit Singh

This news is Content Editor Baljit Singh