ਮਿਸਰ ਪੁਲਸ ਨੇ 193 ਪ੍ਰਾਚੀਨ ਮੂਰਤੀਆਂ ਕੀਤੀਆਂ ਬਰਾਮਦ

10/06/2019 9:04:36 AM

ਕਾਹਿਰਾ— ਮਿਸਰ ਨੇ ਸੁਰੱਖਿਆ ਫੌਜ ਨੇ ਸ਼ਨੀਵਾਰ ਨੂੰ ਇਕ ਗੈਰ ਕਾਨੂੰਨੀ ਗਿਰੋਹ ਦੇ ਮੈਂਬਰਾਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਉਨ੍ਹਾਂ ਕੋਲੋਂ ਪ੍ਰਾਚੀਨ ਸਮੇਂ ਦੀਆਂ ਕਾਫੀ ਮਹਿੰਗੀਆਂ 193 ਫਾਰਸੀ ਮੂਰਤੀਆਂ ਬਰਾਮਦ ਕੀਤੀਆਂ ਗਈਆਂ ਹਨ। ਮਿਸਰ ਦੇ ਗ੍ਰਹਿ ਮੰਤਰਾਲੇ ਨੇ ਇਸ ਦੀ ਜਾਣਕਾਰੀ ਦਿੱਤੀ। ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਰਾਸ਼ਟਰੀ ਸੁਰੱਖਿਆ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ 22 ਮੈਂਬਰਾਂ ਦੇ ਗਿਰੋਹ ਨੂੰ ਪ੍ਰਾਚੀਨ ਅਵਸ਼ੇਸ਼ਾਂ ਨੂੰ ਗੈਰ-ਕਾਨੂੰਨੀ ਰੂਪ ਵਪਾਰੀਆਂ ਨੂੰ ਵੇਚਣ ਦੀ ਕੋਸ਼ਿਸ਼ ਕਰ ਰਹੇ ਹਨ। ਸੁਰੱਖਿਆ ਫੌਜ ਨੇ ਗਿਜ਼ਾ ਸੂਬੇ 'ਚ ਪੁਰਾਤੱਤਵਿਕ ਸਥਾਨ ਕੋਲ ਕਲਾਕ੍ਰਿਤੀਆਂ ਨੂੰ ਰੱਖਣ ਅਤੇ ਗੈਰ-ਕਾਨੂੰਨੀ ਰੂਪ ਨਾਲ ਨਾਲ ਖੋਦਾਈ ਕਰਨ ਦੇ ਦੋਸ਼ 'ਚ 4 ਮੈਂਬਰਾਂ ਨੂੰ ਹਿਰਾਸਤ 'ਚ ਲਿਆ ਗਿਆ।

ਮੰਤਰਾਲੇ ਨੇ ਕਿਹਾ ਕਿ ਅਪਰਾਧੀਆਂ ਕੋਲ ਇਕ ਪੱਥਰ ਨਾਲ ਬਣੀ ਕਬਰ ਵੀ ਬਰਾਮਦ ਹੋਈ ਹੈ। ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ,''ਗਿਜ਼ਾ ਸੂਬੇ 'ਚ ਪੁਰਾਤੱਤਵ ਖੇਤਰਾਂ 'ਚ ਖੋਦਾਈ ਕਰਨ ਮਗਰੋਂ ਗਿਰੋਹ ਨੇ ਇਕ ਪ੍ਰਾਚੀਨ ਕਬਰਸਤਾਨ ਤੋਂ 193 ਮੂਰਤੀਆਂ ਅਤੇ ਪੱਥਰ ਨਾਲ ਬਣੀ ਕਬਰ ਲੱਭੀ ਹੈ।