ਅਜੀਬੋ-ਗਰੀਬ ਫਰਮਾਨ : ਮਾਰਚ ਤੱਕ ਸਾਰੀਆਂ ਇਮਾਰਤਾਂ 'ਤੇ ਹੋਵੇ 'ਇਕੋ ਜਿਹਾ ਰੰਗ'

01/24/2019 11:55:13 AM

ਕਾਹਿਰਾ (ਬਿਊਰੋ)— ਮਿਸਰ ਦੇ ਰਾਸ਼ਟਰਪਤੀ ਅਬਦੇਲ ਫਤਹਿ ਅਲ ਸੀਸੀ ਨੇ ਇਕ ਅਜੀਬੋ-ਗਰੀਬ ਫਰਮਾਨ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਰਾਜਧਾਨੀ ਕਾਹਿਰਾ ਦੀਆਂ ਸਾਰੀਆਂ ਇਮਾਰਤਾਂ 'ਤੇ ਮਾਰਚ ਤੱਕ ਮਟਮੈਲਾ ਰੰਗ (dusty shades) ਕਰ ਦਿੱਤਾ ਜਾਵੇ। ਇਸ ਦੇ ਇਲਾਵਾ ਜਿੱਥੇ ਨਦੀ ਨੇੜੇ ਲੱਗਦੀ ਹੈ ਉੱਥੋਂ ਦੀਆਂ ਇਮਾਰਤਾਂ ਨੀਲੇ ਰੰਗ ਦੀਆਂ ਹੋਣੀਆਂ ਚਾਹੀਦੀਆਂ ਹਨ। ਗੌਰਤਲਬ ਹੈ ਕਿ ਕਾਹਿਰਾ ਸ਼ਹਿਰ ਨੀਲ ਨਦੀ ਦੇ ਕਿਨਾਰੇ ਵਸਿਆ ਹੈ। ਇਸ ਦਾ ਇਕ ਹਿੱਸਾ ਨਦੀ ਦੇ ਕਿਨਾਰੇ ਪੈਂਦਾ ਹੈ।

ਰਾਸ਼ਟਰਪਤੀ ਨੇ ਇਹ ਵੀ ਕਿਹਾ ਹੈ ਕਿ ਜੇਕਰ ਅਜਿਹਾ ਨਾ ਕੀਤਾ ਗਿਆ ਤਾਂ ਇਸ ਲਈ ਜ਼ਿੰਮੇਵਾਰ ਕਰਮਚਾਰੀਆਂ ਅਤੇ ਮਕਾਨ ਮਾਲਕਾਂ ਨੂੰ ਕਾਰਵਾਈ ਦਾ ਸਾਹਮਣਾ ਕਰਨਾ ਹੋਵੇਗਾ। ਇੰਨਾ ਹੀ ਨਹੀਂ ਲੋਕਾਂ ਨੂੰ ਇਸ ਲਈ ਸਰਕਾਰ ਵੱਲੋਂ ਕੋਈ ਆਰਥਿਕ ਮਦਦ ਵੀ ਨਹੀਂ ਮਿਲੇਗੀ। ਅਜਿਹਾ ਲੋਕਾਂ ਨੂੰ ਖੁਦ ਦੇ ਖਰਚੇ ਨਾਲ ਕਰਨਾ ਹੋਵੇਗਾ। ਰਾਸ਼ਟਰਪਤੀ ਦੇ ਇਸ ਆਦੇਸ਼ ਦੇ ਬਾਅਦ ਕਾਹਿਰਾ ਵਿਚ ਲੋਕਾਂ ਵਿਚ ਹੜਕੰਪ ਮਚ ਗਿਆ ਹੈ। ਲੋਕ ਆਪਣੇ ਘਰਾਂ ਅਤੇ ਇਮਾਰਤਾਂ ਨੂੰ ਸਫੇਦੀ ਕਰਾਉਣ ਵਿਚ ਜੁਟ ਗਏ ਹਨ। 

ਰਾਸ਼ਟਰਪਤੀ ਅਬਦੇਲ ਫਤਹਿ ਦਾ ਮੰਨਣਾ ਹੈ ਕਿ ਕਾਹਿਰਾ ਵਿਚ ਇਕ ਰੰਗ ਦੀਆਂ ਇਮਾਰਤਾਂ ਹੋਣ ਵਾਲ ਸ਼ਹਿਰ ਵਿਚ ਇਕਸਾਰਤਾ ਆਵੇਗੀ। ਇਸ ਨਾਲ ਸ਼ਹਿਰ ਦੀ ਬਣਾਵਟ ਇਕੋ ਜਿਹੀ ਲੱਗੇਗੀ ਅਤੇ ਇਕ ਵੱਖਰੀ ਪਛਾਣ ਬਣੇਗੀ। ਹਾਲੇ ਇਹ ਇਮਾਰਤਾਂ ਬਹੁਤ ਹੀ ਬੇਤਰਤੀਬ ਦਿੱਸਦੀਆਂ ਹਨ। ਰਾਸ਼ਟਰਪਤੀ ਦੀਆਂ ਗੱਲਾਂ ਦਾ ਪ੍ਰਧਾਨ ਮੰਤਰੀ ਮੋਸਤਫਾ ਮੇਡਬੋਲੀ ਨੇ ਵੀ ਸਮਰਥਨ ਕੀਤਾ ਹੈ। ਉਨ੍ਹਾਂ ਨੇ ਕਹਾ ਕਿ ਸਾਰੀਆਂ ਇਮਾਰਤਾਂ ਦਾ ਰੰਗ ਇਕੋ ਜਿਹਾ ਹੋਣਾ ਚਾਹੀਦਾ ਹੈ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਇਮਾਰਤਾਂ ਦੇ ਮਾਲਕ ਨੂੰ ਸਜ਼ਾ ਜ਼ਰੂਰ ਦਿੱਤੀ ਜਾਵੇਗੀ।

Vandana

This news is Content Editor Vandana