ਮਿਸਰ ''ਚ ਮਿਲਿਆ 1200 ਸਾਲ ਪੁਰਾਣਾ ਮੰਦਰ, ਸਿੱਕੇ ਅਤੇ ਗਹਿਣੇ, ਤਸਵੀਰਾਂ

07/26/2019 10:32:50 AM

ਕਾਹਿਰਾ (ਬਿਊਰੋ)— ਮਿਸਰ ਅਤੇ ਯੂਰਪ ਦੇ ਪੁਰਾਤੱਤਵ ਵਿਗਿਆਨੀਆਂ ਨੇ ਮਿਲ ਕੇ ਸਮੁੰਦਰ ਵਿਚ ਮਿਸਰ ਦਾ ਹੇਰਾਕਲੀਓਨ ਸ਼ਹਿਰ ਅਤੇ 1200 ਸਾਲ ਪੁਰਾਣਾ ਮੰਦਰ ਖੋਜਿਆ ਹੈ। ਉਨ੍ਹਾਂ ਮੁਤਾਬਕ ਹਜ਼ਾਰਾਂ ਸਾਲ ਪਹਿਲਾਂ ਮੰਦਰ ਨਾਲ ਕੁਝ ਕਿਸ਼ਤੀਆਂ ਵੀ ਡੁੱਬੀਆਂ ਸਨ, ਜਿਨ੍ਹਾਂ ਵਿਚ ਤਾਂਬੇ ਦੇ ਸਿੱਕਿਆਂ ਦੇ ਇਲਾਵਾ ਗਹਿਣੇ ਵੀ ਮਿਲੇ ਹਨ। ਪਾਣੀ ਵਿਚ ਮਿਲੇ ਪਿੱਲਰ ਸ਼ਹਿਰ ਦੇ ਮੁੱਖ ਮੰਦਰ ਦੇ ਹਨ, ਜਿਨ੍ਹਾਂ ਨੂੰ ਸਕੈਨਿੰਗ ਡਿਵਾਈਸ ਦੀ ਮਦਦ ਨਾਲ ਲੱਭਿਆ ਗਿਆ ਹੈ।

ਪੁਰਾਤੱਤਵ ਵਿਗਿਆਨੀਆਂ ਮੁਤਾਬਕ ਮੰਦਰ ਉੱਤਰੀ ਹਿੱਸੇ ਵਿਚ ਮਿਲਿਆ ਹੈ ਜਿਸ ਨੂੰ ਮਿਸਰ ਦਾ ਅਟਲਾਂਟਿਸ ਕਿਹਾ ਜਾਂਦਾ ਹੈ। ਪਾਣੀ ਦੀ ਡੂੰਘਾਈ ਵਿਚ ਗ੍ਰੀਕ ਮੰਦਰ ਮਿਲਿਆ ਹੈ। ਮੰਦਰ ਦੇ ਪਿੱਲਰ ਦੇ ਇਲਾਵਾ ਮਿੱਟੀ ਦੇ ਬਰਤਨ ਵੀ ਮਿਲੇ ਹਨ ਜੋ ਤੀਜੀ ਅਤੇ ਚੌਥੀ ਸਦੀ ਦੇ ਹਨ।

ਡੁੱਬੀਆਂ ਹੋਈਆਂ ਕਿਸ਼ਤੀਆਂ ਵਿਚੋਂ ਮਿਲੇ ਤਾਂਬੇ ਦੇ ਸਿੱਕੇ ਰਾਜਾ ਕਲਾਡਿਅਸ ਟਾਲਮੀ ਦੂਜੇ ਦੇ ਕਾਰਜਕਾਲ ਦੇ ਹਨ। ਕਈ ਇਮਾਰਤਾਂ ਵੀ ਮਿਲੀਆਂ ਹਨ ਜੋ ਕਾਫੀ ਦੂਰੀ ਤੱਕ ਫੈਲੀਆਂ ਹੋਈਆਂ ਹਨ।

ਇਸ ਦੀ ਖੋਜ ਕਰਨ ਵਾਲੀ ਟੀਮ ਨੂੰ ਪਾਣੀ ਦੇ ਹੇਠਾਂ ਕਈ ਪੁਰਾਣੇ ਸਮੁੰਦਰੀ ਜਹਾਜ਼ ਵੀ ਮਿਲੇ ਹਨ। ਇਨ੍ਹਾਂ ਵਿਚ ਕ੍ਰੋਕਰੀ, ਸਿੱਕੇ ਅਤੇ ਗਹਿਣਿਆਂ ਨਾਲ ਭਰਿਆ ਬਰਤਨ ਪਾਇਆ ਗਿਆ ਜੋ ਚੌਥੀ ਸਦੀ ਦਾ ਹੈ।

ਟੀਮ ਮੁਤਾਬਕ ਹੇਰਾਕਲੀਓਨ ਨੂੰ ਕਦੇ ਮੰਦਰਾਂ ਦਾ ਸ਼ਹਿਰ ਕਿਹਾ ਜਾਂਦਾ ਸੀ। ਸੁਨਾਮੀ ਕਾਰਨ ਇਹ ਸ਼ਹਿਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ। ਇਸ ਨੂੰ ਵਪਾਰ ਦਾ ਮੁੱਖ ਕੇਂਦਰ ਵੀ ਮੰਨਿਆ ਜਾਂਦਾ ਸੀ। ਜਿਸ ਨੂੰ ਹੁਣ ਅਬੂ-ਕਿਰ ਖਾੜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

Vandana

This news is Content Editor Vandana