ਮਿਸ਼ਰ ''ਚ 3 ਮਹੀਨੇ ਹੋਰ ਵਧਾਈ ਗਈ ਐਮਰਜੰਸੀ ਦੀ ਮਿਆਦ

07/12/2019 12:55:02 AM

ਕਾਹਿਰਾ - ਅਰਬ ਦੇਸ਼ਾਂ ਦੇ ਸਾਹਮਣੇ ਸੁਰੱਖਿਆ ਚੁਣੌਤੀਆਂ ਦੇ ਮੱਦੇਨਜ਼ਰ ਮਿਸ਼ਰ ਦੀ ਸੰਸਦ ਨੇ ਵੀਰਵਾਰ ਨੂੰ ਪਹਿਲਾਂ ਤੋਂ ਲਾਗੂ ਐਰਮਜੰਸੀ ਨੂੰ 3 ਮਹੀਨਿਆਂ ਲਈ ਵਧਾਉਣ ਦੀ ਮਨਜ਼ੂਰੀ ਮਿਲ ਗਈ ਹੈ। ਸਰਕਾਰੀ ਨਿਊਜ਼ ਏਜੰਸੀ ਮੀਨਾ ਨੇ ਇਹ ਜਾਣਕਾਰੀ ਦਿੱਤੀ ਹੈ। ਉਸ ਮੁਤਾਬਕ 25 ਜੁਲਾਈ ਤੋਂ ਐਮਰਜੰਸੀ ਨੂੰ 3 ਮਹੀਨਿਆਂ ਲਈ ਵਧਾਉਣ ਲਈ ਰਾਸ਼ਟਰਪਤੀ ਦੇ ਆਦੇਸ਼ ਨੂੰ ਸੰਸਦ ਨੇ ਪਾਸ ਕਰ ਦਿੱਤਾ।
ਰਾਸ਼ਟਰਪਤੀ ਦੇ ਆਦੇਸ਼ ਦੇ ਤਹਿਤ ਫੌਜੀ ਅਤੇ ਪੁਲਸ ਕਰਮੀਆਂ ਨੂੰ ਅੱਤਵਾਦ ਦਾ ਸਾਹਮਣਾ ਕਰਨ ਅਤੇ ਦੇਸ਼ 'ਚ ਸੁਰੱਖਿਆ ਬਣਾਏ ਰੱਖਣ ਲਈ ਜ਼ਰੂਰੀ ਕਦਮ ਚੁੱਕਣੇ ਚਾਹੀਦੇ ਹਨ। ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਅਬਦੇਲ ਫਤਿਹ ਅਲ ਸਿਸੀ ਨੇ ਪਹਿਲੀ ਵਾਰ ਅਪ੍ਰੈਲ 2017 'ਚ ਉੱਤਰੀ ਸੂਬੇ ਗਰਬੀਆ ਅਤੇ ਐਲੇਕਜ਼ੇਂਡ੍ਰੀਆ 'ਚ ਸਥਿਤ 2 ਚਰਚਾਵਾਂ 'ਚ ਬੰਬ ਧਮਾਕਿਆਂ ਤੋਂ ਬਾਅਦ 3 ਮਹੀਨੇ ਲਈ ਦੇਸ਼ ਭਰ 'ਚ ਐਮਰਜੰਸੀ ਲਾਗੂ ਕੀਤੀ ਸੀ। ਇਸ ਘਟਨਾ 'ਚ ਘਟੋਂ-ਘੱਟ 47 ਲੋਕ ਮਾਰੇ ਗਏ ਸਨ ਅਤੇ ਹੋਰ 120 ਜ਼ਖਮੀ ਹੋਏ ਸਨ।

Khushdeep Jassi

This news is Content Editor Khushdeep Jassi