ਮਿਸ਼ਰ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਮੁਰਸੀ ਦਾ ਦਿਹਾਂਤ

06/17/2019 10:46:16 PM

ਮਿਸ਼ਰ - ਮਿਸ਼ਰ ਦੇ ਸਾਬਕਾ ਰਾਸ਼ਟਰਪਤੀ ਮੁਹੰਮਦ ਮੁਰਸੀ ਅਦਾਲਤ 'ਚ ਸੁਣਵਾਈ ਦੌਰਾਨ ਡਿੱਗ ਪਏ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਦੇਸ਼ ਦੇ ਸਰਕਾਰੀ ਟੀ. ਵੀ. ਨੇ ਇਹ ਜਾਣਕਾਰੀ ਦਿੱਤੀ ਹੈ। ਸਰਕਾਰੀ ਟੀ. ਵੀ. ਨੇ ਦੱਸਿਆ ਕਿ 67 ਸਾਲਾ ਸਾਬਕਾ ਰਾਸ਼ਟਰਪਤੀ ਜਾਸੂਸੀ ਦੇ ਰੂਪ 'ਚ ਅਦਾਲਤ ਦੀ ਸੁਣਵਾਈ 'ਚ ਹਿੱਸਾ ਲੈ ਰਹੇ ਸਨ। ਉਦੋਂ ਉਹ ਅਚਾਨਕ ਬੇਹੋਸ਼ ਹੋ ਗਏ ਅਤੇ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਦੀ ਲਾਸ਼ ਨੂੰ ਹਸਪਤਾਲ ਲਿਜਾਂਦਾ ਗਿਆ।
ਮੁਰਸੀ ਨੂੰ 2012 'ਚ ਦੇਸ਼ ਦਾ ਰਾਸ਼ਟਰਪਤੀ ਚੁਣਿਆ ਗਿਆ ਸੀ। ਇਹ ਚੋਣ ਮਿਸ਼ਰ ਦੇ ਲੰਬੇ ਸਮੇਂ ਤੱਕ ਰਾਸ਼ਟਰਪਤੀ ਰਹੇ ਹੁਸਨੀ ਮੁਬਾਰਕ ਨੂੰ ਅਹੁਦੇ ਤੋਂ ਹਟਾਉਣ ਤੋਂ ਬਾਅਦ ਹੋਏ ਸੀ। ਮੁਰਸੀ ਦਾ ਸਬੰਧ ਦੇਸ਼ ਦੇ ਸਭ ਤੋਂ ਵੱਡੇ ਇਸਲਾਮੀ ਸਮੂਹ ਮੁਸਲਿਮ ਬ੍ਰਦਰਹੁਡ ਨਾਲ ਸੀ, ਜਿਸ ਨੂੰ ਹੁਣ ਗੈਰ-ਕਾਨੂੰਨੀ ਐਲਾਨ ਕਰ ਦਿੱਤਾ ਗਿਆ ਹੈ। ਫੌਜ ਨੇ ਵੱਡੇ ਪੱਧਰ 'ਤੇ ਹੋਏ ਵਿਰੋਧ-ਪ੍ਰਦਰਸ਼ਨਾਂ ਤੋਂ ਬਾਅਦ 2013 'ਚ ਮੁਰਸੀ ਦਾ ਤਖਤਾਪਲਟ ਕਰ ਦਿੱਤਾ ਸੀ ਅਤੇ ਬ੍ਰਦਰਹੁਡ ਨੂੰ ਪੂਰੀ ਤਰ੍ਹਾਂ ਖਤਮ ਕਰ ਦਿੱਤਾ ਸੀ। ਫੌਜ ਨੇ ਮੁਰਸੀ ਸਮੇਤ ਸਮੂਹ ਦੇ ਕਈ ਨੇਤਾਵਾਂ ਨੂੰ ਗ੍ਰਿਫਤਾਰ ਕਰ ਲਿਆ ਸੀ।

Khushdeep Jassi

This news is Content Editor Khushdeep Jassi