ਐਡਮਿੰਟਨ ਦੇ ਸ਼ਾਪਿੰਗ ਸੈਂਟਰ ''ਚ ਵਿਅਕਤੀ ''ਤੇ ਹਮਲਾ, ਸ਼ੱਕੀ ਦੀ ਹੋਈ ਪਛਾਣ

04/22/2018 6:04:21 PM

ਐਡਮਿੰਟਨ— ਕੈਨੇਡਾ ਦੇ ਸ਼ਹਿਰ ਐਡਮਿੰਟਨ 'ਚ ਪੁਲਸ ਨੇ 61 ਸਾਲਾ ਵਿਅਕਤੀ ਦੇ ਕਤਲ ਦੀ ਗੁੱਥੀ ਸੁਲਝਾ ਲਈ ਹੈ। ਐਡਮਿੰਟਨ ਪੁਲਸ ਨੇ ਸ਼ੱਕੀ ਦੀ ਪਛਾਣ ਜਾਰੀ ਕੀਤੀ ਹੈ ਅਤੇ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ। ਦਰਅਸਲ ਬੀਤੇ ਮੰਗਲਵਾਰ ਨੂੰ ਦੱਖਣੀ ਐਡਮਿੰਟਨ ਦੇ ਸਾਊਥਗੇਟ ਸੈਂਟਰ ਸ਼ਾਪਿੰਗ ਸੈਂਟਰ 'ਚ 23 ਸਾਲਾ ਜੌਰਡਨ ਮਾਰਟਿਨ ਨਾਂ ਦੇ ਨੌਜਵਾਨ 'ਤੇ ਲੇਨ ਆਰਮਸਟਰੋਗ ਹਿੰਸਕ ਹਮਲਾ ਕੀਤਾ ਸੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ।


ਜੌਰਡਨ ਨੇ ਲੇਨ 'ਤੇ ਸ਼ਾਪਿੰਗ ਮਾਲ 'ਚ ਲੁੱਟ-ਖੋਹ ਕਰਨ ਲਈ ਹਿੰਸਕ ਹਮਲਾ ਕੀਤਾ ਸੀ ਅਤੇ ਉੱਥੋਂ ਫਰਾਰ ਹੋ ਗਿਆ। ਲੇਨ ਨੂੰ ਤੁਰੰਤ ਹਸਪਤਾਲ 'ਚ ਭਰਤੀ ਕਰਾਇਆ ਗਿਆ ਸੀ ਅਤੇ ਕੋਮਾ ਵਿਚ ਚਲੇ ਗਏ ਸਨ। ਬੀਤੇ ਸ਼ੁੱਕਰਵਾਰ ਨੂੰ ਲੇਨ ਦੇ ਪਰਿਵਾਰ ਨੇ ਫੇਸਬੁੱਕ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ਲੇਨ ਦੀ ਮੌਤ ਹੋ ਗਈ, ਉਨ੍ਹਾਂ 'ਤੇ ਬੀਤੇ ਮੰਗਲਵਾਰ ਨੂੰ ਸਾਊਥਗੇਟ ਸੈਂਟਰ ਸ਼ਾਪਿੰਗ ਮਾਲ 'ਚ ਚੋਰੀ ਕਰਨ ਦੇ ਮਕਸਦ ਨਾਲ ਹਮਲਾ ਕੀਤਾ ਗਿਆ ਸੀ। ਪੁਲਸ ਨੇ ਸ਼ੁੱਕਰਵਾਰ ਨੂੰ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਲੇਨ ਆਰਮਸਟਰੋਗ ਦੀ ਮੌਤ ਹੋ ਗਈ ਹੈ। ਪੁਲਸ ਵਲੋਂ ਜੌਰਡਨ ਦੀ ਭਾਲ ਕੀਤੀ ਜਾ ਰਹੀ ਹੈ।