ਐਡਮਿੰਟਨ ''ਚ ਚੜ੍ਹਦੀ ਸਵੇਰ ਨੂੰ ਪੈ ਗਈ ਹਫੜਾ-ਦਫੜੀ, ਘਰ ਨੂੰ ਲੱਗੀ ਭਿਆਨਕ ਅੱਗ

08/22/2017 7:00:41 PM

ਐਡਮਿੰਟਨ— ਕੈਨੇਡਾ ਦੇ ਐਡਮਿੰਟਨ 'ਚ ਮੰਗਲਵਾਰ ਦੀ ਸਵੇਰ ਨੂੰ ਇਕ ਘਰ ਨੂੰ ਅੱਗ ਲੱਗ ਗਈ, ਜਿਸ ਕਾਰਨ ਇਕ ਵਿਅਕਤੀ ਗੰਭੀਰ ਰੂਪ ਨਾਲ ਝੁਲਸ ਗਿਆ। ਘਰ ਨੂੰ ਅੱਗ ਲੱਗਣ ਕਾਰਨ ਅਫੜਾ-ਦਫੜੀ ਮਚ ਗਈ। ਐਡਮਿੰਟਨ ਦੇ ਫਾਇਰ ਫਾਈਟਰਜ਼ ਅਧਿਕਾਰੀਆਂ ਨੇ ਦੱਸਿਆ ਕਿ ਘਰ ਨੂੰ ਅੱਗ ਲੱਗਣ ਕਾਰਨ ਇਕ ਵਿਅਕਤੀ ਝੁਲਸ ਗਿਆ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਅੱਗ ਦੱਖਣੀ-ਪੱਛਮੀ ਐਡਮਿੰਟਨ 'ਚ ਮੰਗਲਵਾਰ ਦੀ ਸਵੇਰ ਨੂੰ ਲੱਗੀ। ਅੱਗ ਲੱਗਣ ਕਾਰਨ ਘਰ ਦਾ ਕਾਫੀ ਸਾਰਾ ਹਿੱਸਾ ਨੁਕਸਾਨਿਆ ਗਿਆ। 
ਫਾਇਰ ਫਾਈਟਰਾਂ ਨੇ ਦੱਸਿਆ ਕਿ ਅੱਗ ਘਰ ਦੀ ਦੂਜੀ ਮੰਜ਼ਲ ਤੱਕ ਪਹੁੰਚ ਗਈ ਅਤੇ 2 ਲੋਕਾਂ ਨੂੰ ਕਾਫੀ ਮੁਸ਼ੱਕਤ ਤੋਂ ਬਾਅਦ ਬਚਾਇਆ ਗਿਆ। ਉਨ੍ਹਾਂ ਦੱਸਿਆ ਕਿ ਜਦੋਂ ਘਰ ਨੂੰ ਅੱਗ ਲੱਗੀ ਤਾਂ 4 ਹੋਰ ਲੋਕ ਘਰ ਵਿਚ ਮੌਜੂਦ ਸਨ। ਐਮਰਜੈਂਸੀ ਮੈਡੀਕਲ ਸਰਵਿਸ ਮੁਤਾਬਕ ਘਰ ਦੇ ਕੁੱਲ 6 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। 
ਇਕ ਗੁਆਂਢੀ ਨੇ ਦੱਸਿਆ ਕਿ ਜਦੋਂ ਉਹ ਜਾਗੇ ਤਾਂ ਉਨ੍ਹਾਂ ਨੇ ਘਰ ਦੀ ਉਪਰਲੀ ਮੰਜ਼ਲ 'ਚ ਅੱਗ ਲੱਗੀ ਦੇਖੀ। ਉਸ ਨੇ ਕਿਹਾ ਕਿ ਉਸ ਨੇ ਦੇਖਿਆ ਕਿ ਇਹ ਉਨ੍ਹਾਂ ਦੇ ਗੁਆਂਢ ਦਾ ਘਰ ਸੀ। ਇਕ ਹੋਰ ਗੁਆਂਢੀ ਨੇ ਕਿਹਾ ਕਿ ਉਹ ਜਦੋਂ ਸਵੇਰੇ ਉਠੇ ਤਾਂ ਉਨ੍ਹਾਂ ਨੇ ਰੌਲਾ ਸੁਣਿਆ ਜਿਵੇਂ ਤੂਫਾਨ ਆ ਗਿਆ ਹੋਵੇ ਪਰ ਬਾਅਦ 'ਚ ਦੇਖਿਆ ਕਿ ਘਰ ਨੂੰ ਅੱਗ ਲੱਗੀ ਹੋਈ ਸੀ। ਘਰ ਅੱਗ ਨਾਲ ਪੂਰੀ ਤਰ੍ਹਾਂ ਘਿਰਿਆ ਹੋਇਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ 911 'ਤੇ ਕਾਲ ਕੀਤੀ ਅਤੇ ਜਿਸ ਤੋਂ ਬਾਅਦ ਫਾਇਰ ਫਾਈਟਰਜ਼ ਅਤੇ ਐਮਰਜੈਂਸੀ ਅਧਿਕਾਰੀ ਮੌਕੇ 'ਤੇ ਪੁੱਜੇ। ਗੁਆਂਢੀਆਂ ਨੇ ਦੱਸਿਆ ਕਿ ਜਿਸ ਸਮੇਂ ਘਰ ਲੱਗੀ ਤਾਂ ਉਸ ਸਮੇਂ ਸਵੇਰੇ ਦੇ 4.00 ਵਜੇ ਸਨ।