ਇਰਾਕ ''ਚ ਪ੍ਰਦਰਸ਼ਨਕਾਰੀਆਂ ਦੀ ਮੌਤ ਤੋਂ ਬਾਅਦ ਫੌਜ ਪ੍ਰਮੁੱਖ ਨੂੰ ਅਹੁਦੇ ਤੋਂ ਹਟਾਇਆ

11/29/2019 2:16:03 AM

ਬਗਦਾਦ - ਦੱਖਣੀ ਇਰਾਕ 'ਚ ਸਥਿਤ ਨਾਸੀਰਿਆਹ 'ਚ ਹਜ਼ਾਰਾਂ ਉਰਗ ਪ੍ਰਦਰਸ਼ਨਕਾਰੀ ਵੀਰਵਾਰ ਨੂੰ ਕਰਫਿਊ ਤੋੜ ਕੇ ਸਰਕਾਰੀ ਕਾਰਵਾਈ 'ਚ ਮਾਰੇ ਗਏ 25 ਲੋਕਾਂ ਦੇ ਅੰਤਮ ਸਸਕਾਰ 'ਚ ਸ਼ਾਮਲ ਹੋਏ। ਦਰਅਸਲ ਇਰਾਕ 'ਚ ਈਰਾਨ ਦੀ ਸਿਆਸੀ ਦਖਲਅੰਦਾਜ਼ੀ ਦੇ ਵਿਰੋਧ 'ਚ ਬੁੱਧਵਾਰ ਨੂੰ ਵਿਰੋਧ ਪ੍ਰਦਰਸ਼ਨਾਂ ਨੇ ਨਜ਼ਫ 'ਚ ਈਰਾਨੀ ਵਣਜ ਦੂਤਘਰ ਨੂੰ ਅੱਗ ਲਾ ਦਿੱਤੀ ਸੀ। ਇਰਾਕੀ ਫੌਜ ਮੁਤਾਬਕ ਇਸ ਦੀ ਪ੍ਰਤੀਕਿਰਿਆ 'ਚ ਇਰਾਕ ਦੇ ਪ੍ਰਧਾਨ ਮੰਤਰੀ ਆਦਿਲ ਅਬਦੁਲ ਮਹਿਦੀ ਨੇ ਵੀਰਵਾਰ ਸਵੇਰੇ ਫੌਜ ਪ੍ਰਮੁੱਖਾਂ ਨੂੰ ਵੱਖ-ਵੱਖ ਅਸ਼ਾਂਤ ਸੂਬਿਆਂ 'ਚ ਸੁਰੱਖਿਆ ਵਿਵਸਥਾ ਕਾਇਮ ਕਰਨ ਲਈ ਸੁਰੱਖਿਆ ਕਰਮੀਆਂ ਨੂੰ ਤੈਨਾਤ ਕਰਨ ਦਾ ਆਦੇਸ਼ ਦਿੱਤਾ ਸੀ।

ਉਥੇ ਹੀ ਜਨਰਲ ਜਮੀਲ ਸ਼ੁਮਾਰੀ ਨੂੰ ਪ੍ਰਧਾਨ ਮੰਤਰੀ ਜਨਮ ਅਸਥਾਨ ਨਾਸੀਰਿਆਹ 'ਚ ਭੇਜਿਆ ਗਿਆ ਸੀ। ਉਥੇ ਵਿਰੋਧ ਨੂੰ ਰੋਕਣ ਲਈ ਕੀਤੀ ਗਈ ਕਾਰਵਾਈ 'ਚ ਘਟੋਂ-ਘੱਟ 25 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਸੀ ਅਤੇ 200 ਤੋਂ ਜ਼ਿਆਦਾ ਜ਼ਖਮੀ ਹੋ ਗਏ ਸਨ। ਡਾਕਟਰਾਂ ਅਤੇ ਸੁਰੱਖਿਆ ਕਰਮੀਆਂ ਮੁਤਾਬਕ ਪ੍ਰਦਰਸ਼ਨ ਕਰ ਰਹੇ ਲੋਕਾਂ ਨੂੰ ਤਿੱਤਰ-ਬਿੱਤਰ ਕਰਨ ਲਈ ਗੋਲੀਆਂ ਚਲਾਈਆਂ ਗਈਆਂ ਸਨ। ਪ੍ਰਦਰਸ਼ਨਕਾਰੀਆਂ ਦੀ ਮੌਤ ਤੋਂ ਬਾਅਦ ਦੁਪਹਿਰ ਤੱਕ ਪ੍ਰਧਾਨ ਮੰਤਰੀ ਨੇ ਜਨਰਲ ਸ਼ੁਮਾਰੀ ਨੂੰ ਹਟਾ ਦਿੱਤਾ ਸੀ। ਨਾਸੀਰਿਆਹ ਦੇ ਗਵਰਨਰ ਨੇ ਕਾਰਵਾਈ ਲਈ ਸ਼ੁਮਾਰੀ ਨੂੰ ਦੋਸ਼ੀ ਠਹਿਰਾਇਆ ਸੀ। ਸਰਕਾਰੀ ਟੈਲੀਵੀਜ਼ਨ ਨੇ ਐਲਾਨ ਕੀਤਾ ਸੀ ਕਿ ਪ੍ਰਧਾਨ ਮੰਤਰੀ ਮਹਿਦੀ ਨੇ ਸ਼ੁਮਾਰੀ ਨੂੰ ਅਹੁਦੇ ਤੋਂ ਹਟਾਉਣ ਦਾ ਆਦੇਸ਼ ਦਿੱਤਾ ਸੀ। ਨਾਸੀਰਿਆਹ ਦੇ ਹਜ਼ਾਰਾਂ ਨਿਵਾਸੀਆਂ ਨੇ ਕਰਫਿਊ ਤੋੜਦੇ ਹੋਏ ਦਿਨ ਦੀ ਸ਼ੁਰੂਆਤ 'ਚ ਸੜਕਾਂ 'ਤੇ ਉਤਰ ਕੇ 25 ਪ੍ਰਦਰਸ਼ਨਕਾਰੀਆਂ ਦੀ ਮੌਤ ਦਾ ਮਾਤਮ ਮਨਾਇਆ।

Khushdeep Jassi

This news is Content Editor Khushdeep Jassi