ਇਕਵਾਡੋਰ ਦੇ ਗਵਾਯਾਕਵਿਲ ਤੋਂ ਪੁਲਸ ਨੇ ਲੱਗਭਗ 800 ਲਾਸ਼ਾਂ ਕੀਤੀਆਂ ਬਰਾਮਦ

04/13/2020 3:26:38 PM

ਕਵੀਟੋ (ਭਾਸ਼ਾ): ਇਕਵਾਡੋਰ ਨੇ ਕਿਹਾ ਹੈ ਕਿ ਦੇਸ਼ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਦਾ ਮੁੱਖ ਕੇਂਦਰ ਰਹੇ ਗਵਾਯਾਕਵਿਲ ਵਿਚ ਪੁਲਸ ਨੇ ਹਾਲ ਹੀ ਦੇ ਹਫਤਿਆਂ ਵਿਚ ਘਰਾਂ ਤੋਂ ਲੱਗਭਗ 800 ਲਾਸ਼ਾਂ ਹਟਾਈਆਂ ਹਨ। ਇਸ ਮਹਾਮਾਰੀ ਦੇ ਕਾਰਨ ਹਸਪਤਾਲਾਂ, ਐਮਰਜੈਂਸੀ ਸੇਵਾਵਾਂ ਅਤੇ ਸੰਸਕਾਰ ਸਥਲਾਂ 'ਤੇ ਭਾਰੀ ਦਬਾਅ ਹੈ। ਇਸ ਬੰਦਰਗਾਹ ਸ਼ਹਿਰ ਵਿਚ ਲਾਸ਼ਾਂ ਨੂੰ ਦਫਨਾਉਣ ਦੇ ਕੰਮ ਵਿਚ ਜੁਟੇ ਮੁਰਦਾ ਘਰਾਂ ਦੇ ਲੋਕ ਇੰਨੀ ਵੱਡੀ ਗਿਣਤੀ ਵਿਚ ਲਾਸ਼ਾਂ ਦਫਨਾਉਣ ਵਿਚ ਅਸਮਰੱਥ ਨਜ਼ਰ ਆ ਰਹੇ ਹਨ। ਲੋਕ ਸੋਸਲ਼ ਮੀਡੀਆ 'ਤੇ ਵੀਡੀਓ ਪੋਸਟ ਕਰ ਰਹੇ ਹਨ, ਜਿਹਨਾਂ ਵਿਚ ਸੜਕਾਂ 'ਤੇ ਲਾਸ਼ਾਂ ਪਈਆਂ ਦੇਖੀਆਂ ਜਾ ਸਕਦੀਆਂ ਹਨ।

ਕੋਰੋਨਾਵਾਇਰਸ ਨਾਲ ਨਜਿੱਠਣ ਲਈ ਪੁਲਸ ਅਤੇ ਮਿਲਟਰੀ ਕਰਮੀਆਂ ਦੀ ਮਦਦ ਕਰ ਰਹੀ ਟੀਮ ਦੀ ਅਗਵਾਈ ਕਰਨ ਵਾਲੇ ਜੌਰਜ ਵਾਟਿਡ ਨੇ ਕਿਹਾ,''ਲੋਕਾਂ ਦੇ ਘਰਾਂ ਵਿਚੋਂ ਇਕੱਠੀਆਂ ਕੀਤੀਆਂ ਗਈਆਂ ਲਾਸ਼ਾਂ ਦੀ ਗਿਣਤੀ 700 ਤੋਂ ਵਧੇਰੇ ਹੈ।'' ਉਹਨਾਂ ਨੇ ਐਤਵਾਰ ਨੂੰ ਟਵਿੱਟਰ 'ਤੇ ਕਿਹਾ ਸੀ ਕਿ ਸੰਯੁਕਤ ਕਾਰਜ ਬਲ ਨੇ ਪਿਛਲੇ 3 ਹਫਤੇ ਵਿਚ ਇਕ ਮੁਹਿੰਮ ਵਿਚ ਘਰਾਂ ਵਿਚੋਂ 771 ਲਾਸ਼ਾਂ ਅਤੇ ਹਸਪਤਾਲਾਂ ਤੋਂ ਹੋਰ 631 ਲਾਸ਼ਾਂ ਚੁੱਕੀਆਂ ਸਨ। ਵਾਟਿਡ ਨੇ ਭਾਵੇਂਕਿ ਪੀੜਤਾਂ ਦੀ ਮੌਤ ਦਾ ਕਾਰਨ ਨਹੀਂ ਦੱਸਿਆ ਅਤੇ ਇਹਨਾਂ ਵਿਚੋਂ 600 ਲੋਕਾਂ ਦੀਆਂ ਲਾਸ਼ਾਂ ਅਧਿਕਾਰੀਆਂ ਨੇ ਦਫਨਾ ਦਿੱਤੀਆਂ ਹਨ। 

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਯੂਨੀਵਰਸਿਟੀ ਨੇ ਕੋਰੋਨਾ ਪ੍ਰਭਾਵਿਤ ਵਿਦਿਆਰਥੀਆਂ ਲਈ ਜਾਰੀ ਕੀਤਾ ਫੰਡ

ਇਕਵਾਡੋਰ ਵਿਚ 29 ਫਰਵਰੀ ਨੂੰ ਕੋਰੋਨਾਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ ਅਤੇ ਇਸ ਦੇ ਬਾਅਦ ਤੋਂ 7,500 ਮਾਮਲੇ ਸਾਹਮਣੇ ਆ ਚੁੱਕੇ ਹਨ। ਸਰਕਾਰ ਦੇ ਮੁਤਾਬਕ ਗਵਾਯਾਕਵਿਲ ਵਿਚ ਦੇਸ਼ ਵਿਚ ਇਨਫੈਕਟਿਡ ਲੋਕਾਂ ਵਿਚੋਂ 70 ਫੀਸਦੀ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇੱਥੇ 4 ਹਜ਼ਾਰ ਮਾਮਲਿਆਂ ਦੀ ਪੁਸ਼ਟੀ ਹੋਈ ਹੈ।

ਪੜ੍ਹੋ ਇਹ ਅਹਿਮ ਖਬਰ- ਅਮਰੀਕੀ ਰਿਸਰਚ 'ਚ ਦਾਅਵਾ, ਛਿੱਕਣ 'ਤੇ 4 ਮੀਟਰ ਤੱਕ ਫੈਲ ਸਕਦੇ ਕੋਵਿਡ-19

Vandana

This news is Content Editor Vandana