ਅਮਰੀਕਾ ਨੇ ਉੱਤਰੀ ਕੋਰੀਆ ''ਤੇ ਹਮਲਾ ਕੀਤਾ ਤਾਂ ਚੁੱਪ ਨਹੀਂ ਰਹੇਗਾ ਚੀਨ

08/11/2017 5:55:21 PM

ਬੀਜਿੰਗ— ਉੱਤਰੀ ਕੋਰੀਆ ਅਤੇ ਅਮਰੀਕਾ ਵਿਚ ਤਨਾਤਨੀ ਦੀ ਗੂੰਜ ਹੁਣ ਚੀਨ ਵਿਚ ਵੀ ਸੁਣਾਈ ਦੇਣ ਲੱਗੀ ਹੈ। ਚੀਨ ਦੀ ਇਕ ਅਖਬਾਰ ਮੁਤਾਬਕ ਜੇ ਅਮਰੀਕਾ ਵਿਰੁੱਧ ਉੱਤਰੀ ਕੋਰੀਆ ਹਮਲਾ ਕਰਦਾ ਹੈ ਤਾਂ ਇਸ ਮਾਮਲੇ ਵਿਚ ਚੀਨ ਨੂੰ ਨਿਰਪੱਖ ਰਹਿਣਾ ਚਾਹੀਦਾ ਹੈ ਪਰ ਅਖਬਾਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਜੇ ਅਮਰੀਕਾ ਅਤੇ ਦੱਖਣੀ ਕੋਰੀਆ ਸੱਤਾ ਪਰਿਵਰਤਨ ਦੇ ਇਰਾਦੇ ਨਾਲ ਉੱਤਰੀ ਕੋਰੀਆ 'ਤੇ ਹਮਲਾ ਕਰਦੇ ਹਨ ਤਾਂ ਚੀਨ ਨੂੰ ਚੁੱਪ ਨਹੀਂ ਰਹਿਣਾ ਚਾਹੀਦਾ। ਉਸ ਨੂੰ ਹਮਲੇ ਨੂੰ ਰੋਕਣ ਲਈ ਦਖਲ ਅੰਦਾਜ਼ੀ ਕਰਨੀ ਚਾਹੀਦੀ ਹੈ। ਦੂਜੇ ਪਾਸੇ ਅਮਰੀਕਾ, ਚੀਨ ਦੀ ਇਸ ਗੱਲ ਲਈ ਆਲੋਚਨਾ ਕਰਦਾ ਹੈ ਕਿ ਉਹ ਉੱਤਰੀ ਕੋਰੀਆ ਦੇ ਪਰਮਾਣੂ ਕਾਰਜਕ੍ਰਮ ਵਿਰੁੱਧ ਕੋਈ  ਠੋਸ ਅਤੇ ਸਖਤ ਕਦਮ ਨਹੀਂ ਚੁੱਕ ਰਿਹਾ ਹੈ।
ਇਸ ਦੌਰਾਨ ਅਮਰੀਕੀ ਰੱਖਿਆ ਮੰਤਰੀ ਜੇਮਨ ਮੈਟਿਸ ਨੇ ਕਿਹਾ ਹੈ ਕਿ ਉਨ੍ਹਾਂ ਦੀ ਇਹ ਕੋਸ਼ਿਸ਼ ਹੈ ਕਿ ਉੱਤਰੀ ਕੋਰੀਆ ਦੇ ਪਰਮਾਣੂ ਸੰਕਟ ਨੂੰ ਰਾਜਨੀਤਕ ਗੱਲਬਾਤ ਦੇ ਜਰੀਏ ਸੁਲਝਾਇਆ ਜਾਵੇ। ਉਨ੍ਹਾਂ ਨੇ ਕਿਹਾ,'' ਯੁੱਧ ਕਾਫੀ ਵਿਨਾਸ਼ਕਾਰੀ ਸਾਬਤ ਹੋਵੇਗਾ। ਕੈਲੀਫੋਰਨੀਆ ਵਿਚ ਬੋਲਦੇ ਹੋਏ ਜੇਮਸ ਮੈਟਿਸ ਨੇ ਕਿਹਾ ਕਿ ਜੇ ਜ਼ਰੂਰਤ ਪਈ ਤਾਂ ਫੌਜੀ ਵਿਕਲਪ ਵੀ ਤਿਆਰ ਹਨ।''
ਅਮਰੀਕੀ ਰੱਖਿਆ ਮੰਤਰੀ ਦਾ ਬਿਆਨ ਰਾਸ਼ਟਰਪਤੀ ਟਰੰਪ ਦੇ ਬਿਆਨ ਦੇ ਬਿਲਕੁਲ ਉਲਟ ਹੈ। ਇਸ ਤੋਂ ਪਹਿਲਾਂ ਟਰੰਪ ਨੇ ਰਿਪੋਟਰਾਂ ਨੂੰ ਕਿਹਾ ਸੀ ਕਿ ਉੱਤਰੀ ਕੋਰੀਆ ਨੂੰ ਡਰਨ ਦੀ ਲੋੜ ਹੈ। ਟਰੰਪ ਨੇ ਕਿਹਾ ਸੀ ਕਿ ਜੇ ਉੱਤਰੀ ਕੋਰੀਆ ਨੇ ਅਮਰੀਕਾ ਵਿਰੁੱਧ ਕੁਝ ਵੀ ਕੀਤਾ ਤਾਂ ਉਸ ਨੂੰ ਭਾਰੀ ਕੀਮਤ ਚੁਕਾਉਣੀ ਹੋਵੇਗੀ। ਦੂਜੇ ਪਾਸੇ 
ਉੱਤਰੀ ਕੋਰੀਆ ਨੇ ਵੀਰਵਾਰ ਨੂੰ ਪ੍ਰਸ਼ਾਂਤ ਮਹਾਸਾਗਰ ਵਿਚ ਅਮਰੀਕੀ ਟਾਪੂ ਗੁਆਮ 'ਤੇ ਹਮਲੇ ਦੀ ਯੋਜਨਾ ਨੂੰ ਸਵਰਜਨਕ ਕੀਤਾ ਸੀ।
ਚੀਨੀ ਅਖਬਾਰ ਮੁਤਾਬਕ ਇਸ ਸਮੇਂ ਉੱਤਰੀ ਕੋਰੀਆ ਅਤੇ ਅਮਰੀਕਾ ਵਿਚ ਜਿਸ ਤਰ੍ਹਾਂ ਦਾ ਮਾਹੌਲ ਹੈ ਉਸ ਵਿਚ ਚੀਨ ਕਿਸੇ ਨੂੰ ਸਮਝਾਉਣ ਵਿਚ ਸਮਰੱਥ ਨਹੀਂ। ਚੀਨ ਨੂੰ ਇਹ ਸਾਫ ਕਰ ਦੇਣਾ ਚਾਹੀਦਾ ਹੈ ਕਿ ਜੇ ਕਿਸੇ ਵੀ ਕਾਰਵਾਈ ਨਾਲ ਉਸ ਦੇ ਹਿੱਤ ਖਤਰੇ ਵਿਚ ਪੈਂਦੇ ਹਨ ਤਾਂ ਉਹ ਮਜ਼ਬੂਤੀ ਨਾਲ ਇਸ ਦਾ ਜਵਾਬ ਦੇਵੇਗਾ।
ਇਸ ਦੇ ਇਲਾਵਾ ਚੀਨੀ ਅਖਬਾਰ ਵਿਚ ਲਿਖਿਆ ਗਿਆ ਹੈ,'' ਚੀਨ ਕੋਰੀਆਈ ਪ੍ਰਾਇਦੀਪ ਵਿਚ ਯੁੱਧ ਅਤੇ ਦੋਹੇਂ ਪਾਸਿਓਂ ਪਰਮਾਣੂ ਪ੍ਰਸਾਰ ਦਾ ਵਿਰੋਧ ਕਰਦਾ ਹੈ। ਚੀਨ ਕਿਸੇ ਵੀ ਪਾਸਿਓਂ ਫੌਜੀ ਟਕਰਾਅ ਦਾ ਪੱਖ ਨਹੀਂ ਲਵੇਗਾ। ਉਮੀਦ ਹੈ ਕਿ ਚੀਨ ਅਤੇ ਉੱਤਰੀ ਕੋਰੀਆ ਦੋਵੇਂ ਧੀਰਜ ਰੱਖਣਗੇ।''