ਸੈਂਟ੍ਰਲ ਅਫਰੀਕਾ 'ਚ 'ਈਬੋਲਾ' ਨੇ ਲਿਆ ਮਹਾਮਾਰੀ ਦਾ ਰੂਪ, 1400 ਲੋਕਾਂ ਦੀ ਮੌਤ

06/17/2019 9:47:36 PM

ਲਾਸ ਏਜੰਲਸ - ਸੈਂਟ੍ਰਲ ਅਮਰੀਕਾ 'ਚ 'ਈਬੋਲਾ' ਨਾਂ ਦੀ ਬੀਮਾਰੀ ਨੇ ਮਹਾਮਾਰੀ ਦਾ ਰੂਪ ਲੈ ਲਿਆ ਹੈ। ਇਸ ਬੀਮਾਰੀ ਨਾਲ ਕਾਂਗੋ ਅਤੇ ਯੁਗਾਂਡਾ 'ਚ ਘਟੋਂ-ਘੱਟ 1400 ਲੋਕਾਂ ਦੇ ਮਰਨ ਦਾ ਸ਼ੱਕ ਹੈ। ਇਨ੍ਹਾਂ ਤੋਂ ਇਲਾਵਾ ਇਨ੍ਹਾਂ ਦੇਸ਼ਾਂ 'ਚ 2100 ਲੋਕ ਪ੍ਰਭਾਵਿਤ ਦੱਸੇ ਜਾ ਰਹੇ ਹਨ।
ਦੱਸ ਦਈਏ ਕਿ ਪੱਛਮੀ ਅਫਰੀਕਾ 'ਚ 2014 'ਚ ਈਬੋਲਾ ਇਨਫੈਕਸ਼ਨ ਨਾਲ 11 ਹਜ਼ਾਰ ਲੋਕ ਮਾਰੇ ਗਏ ਸਨ। ਵਿਸ਼ਵ ਸਿਹਤ ਸੰਗਠਨ ਨੇ ਸ਼ਨੀਵਾਰ ਨੂੰ ਜਾਰੀ ਇਕ ਬਿਆਨ 'ਚ ਕਾਂਗੋ ਅਤੇ ਯੁਗਾਂਡਾ 'ਚ ਈਬੋਲਾ ਇਨਫੈਕਸ਼ਨ ਦੇ ਫੈਲਣ ਦੀ ਜਾਣਕਾਰੀ ਦਿੰਦੇ ਹੋਏ ਹੈਲਥ ਐਮਰਜੰਸੀ ਦੀ ਗੱਲ ਕੀਤੀ ਸੀ ਪਰ ਇਸ ਨੂੰ ਅੰਤਰਰਾਸ਼ਟਰੀ ਐਮਰਜੰਸੀ ਦੇ ਮਿਆਰਾਂ ਮੁਤਾਬਕ ਨਹੀਂ ਪਾਇਆ ਗਿਆ ਸੀ।
ਬਿਆਨ 'ਚ ਆਖਿਆ ਗਿਆ ਹੈ ਕਿ ਈਬੋਲਾ ਨਾਲ ਪੀੜਤ ਦੋਹਾਂ ਦੇਸ਼ਾਂ ਕੋਲ ਇਸ ਬੀਮਾਰੀ ਦਾ ਮੁਕਾਬਲਾ ਕਰਨ ਲਈ ਸੰਸਾਥਨ ਨਹੀਂ ਹੈ। ਕਾਂਗੋ ਅਤੇ ਯੁਗਾਂਡਾ ਦੇ 500 ਮੀਲ ਲੰਬੇ ਬਾਰਡਰ ਨਾਲ ਲੱਗਦੇ ਨਗਰਾਂ 'ਚ ਪ੍ਰਭਾਵਿਤ ਲੋਕਾਂ ਦੀ ਗਿਣਤੀ ਵੱਧਣ ਕਾਰਨ ਇਹ ਬੀਮਾਰੀ ਮਹਾਮਾਰੀ ਦਾ ਰੂਪ ਲੈਂਦੀ ਜਾ ਰਹੀ ਹੈ। ਇਸ ਬੀਮਾਰੀ ਦੇ ਲੱਸ਼ਣਾਂ ਨਾਲ ਤੇਜ਼ ਬੁਖਾਰ, ਉਲਟੀਆਂ ਅਤੇ ਸਰੀਰ 'ਚ ਪਾਣੀ ਦੀ ਕਮੀ ਹੋ ਜਾਂਦੀ ਹੈ।
ਕਾਂਗੋ ਦੇ 145 ਹਸਪਤਾਲਾਂ 'ਚ 4700 ਹੈਲਥ ਕਰਮੀਆਂ ਨੂੰ ਈਬੋਲਾ ਰੋਕੂ ਟੀਕਾ ਲਾਇਆ ਗਿਆ ਹੈ ਅਤੇ ਇਸ ਦੇ ਕੰਟਰੋਲ ਲਈ ਜੰਗੀ ਪੱਧਰ 'ਤੇ ਕੰਮ ਕੀਤਾ ਜਾ ਰਿਹਾ ਹੈ। ਲੋਕਾਂ ਨੂੰ ਆਖਿਆ ਜਾ ਰਿਹਾ ਹੈ ਕਿ ਉਹ ਇਕ ਦੂਜੇ ਨੂੰ ਹੱਥ ਲਾਉਣ ਅਤੇ ਹੱਥ ਮਿਲਾਉਣ ਤੋਂ ਗੁਰੇਜ਼ ਕਰਨ। ਇਹ ਬੀਮਾਰੀ ਨੱਕ ਵਹਿਣ, ਪਸੀਨੇ ਨੂੰ ਛੁਹਣ ਨਾਲ ਫੈਲ ਰਹੀ ਹੈ।


Khushdeep Jassi

Content Editor

Related News