ਜਾਪਾਨ ''ਚ ਮਹਿਸੂਸ ਕੀਤੇ ਗਏ 5.1 ਤੀਬਰਤਾ ਦੇ ਭੂਚਾਲ ਦੇ ਝਟਕੇ

11/03/2017 12:03:55 PM

ਟੋਕੀਓ(ਬਿਊਰੋ)— ਜਾਪਾਨ ਦੇ ਹੋਕਾਇਡੋ ਸੂਬੇ ਵਿਚ ਸ਼ੁੱਕਰਵਾਰ ਨੂੰ 5.1 ਤੀਬਰਤਾ ਵਾਲਾ ਭੂਚਾਲ ਮਹਿਸੂਸ ਕੀਤਾ ਗਿਆ ਪਰ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।
ਇਕ ਸਮਾਚਾਰ ਏਜੰਸੀ ਮੁਤਾਬਕ ਜਾਪਾਨ ਦੇ ਮੌਸਮ ਵਿਭਾਗ (ਜੇ. ਐਮ. ਏ.) ਦੇ ਹਵਾਲੇ ਤੋਂ ਦੱਸਿਆ ਕਿ ਭੂਚਾਲ ਦੇ ਝਟਕੇ 42.6 ਡਿਗਰੀ ਉਤਰੀ ਅਕਸ਼ਾਂਸ਼ ਅਤੇ 143.8 ਡਿਗਰੀ ਪੂਰਬੀ ਦੇਸ਼ਾਂਤਰ ਵਿਚ ਦਰਜ ਕੀਤੇ ਗਏ। ਜੇ. ਐਮ. ਏ ਮੁਤਾਬਕ ਭੂਚਾਲ ਦਾ ਕੇਂਦਰ 60 ਕਿਲੋਮੀਟਰ ਕੀ ਡੂੰਘਾਈ ਵਿਚ ਰਿਹਾ। ਜ਼ਿਕਰਯੋਗ ਹੈ ਕਿ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।