ਕਿਰਗਿਸਤਾਨ ''ਚ ਲੱਗੇ ਭੂਚਾਲ ਦੇ ਝਟਕੇ

10/10/2019 5:31:04 PM

ਬਿਸ਼ਕੇਕ— ਕਿਰਗਿਸਤਾਨ ਦੇ ਉੱਤਰ-ਪੂਰਬੀ ਖੇਤਰ 'ਚ ਬੁੱਧਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੇਸ਼ ਦੇ ਰਾਸ਼ਟਰੀ ਭੂਚਾਲ ਵਿਗਿਆਨ ਸੰਸਥਾਨ ਨੇ ਵੀਰਵਾਰ ਨੂੰ ਦੱਸਿਆ ਕਿ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.5 ਮਾਪੀ ਗਈ। ਭੂਚਾਲ ਦਾ ਕੇਂਦਰ ਕਜ਼ਾਖਿਸਤਾਨ 'ਚ ਸੀ। ਕਿਰਗਿਸਤਾਨ ਦੇ ਆਬਾਦੀ ਵਾਲੇ ਇਲਾਕੇ 'ਚ ਭੂਚਾਲ ਦੀ ਤੀਬਰਤਾ ਤਿੰਨ ਤੋਂ 3.5 ਮਾਪੀ ਗਈ। ਸ਼ੁਰੂਆਤੀ ਰਿਪੋਰਟ 'ਚ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।

Baljit Singh

This news is Content Editor Baljit Singh