...ਤਾਂ ਇਸ ਲਈ ਲੱਗਦੇ ਰਹਿੰਦੇ ਹਨ ਈਰਾਨ ਵਿਚ ਭੂਚਾਲ ਦੇ ਝਟਕੇ

11/14/2017 5:31:15 PM

ਬਗਦਾਦ (ਏਜੰਸੀ)- ਈਰਾਨ ਅਤੇ ਇਰਾਕ ਦੇ ਸਰਹੱਦੀ ਖੇਤਰਾਂ ਵਿਚ ਐਤਵਾਰ ਨੂੰ ਆਏ ਭੂਚਾਲ ਵਿਚ ਵੱਡੀ ਗਿਣਤੀ ਵਿਚ ਲੋਕ ਮਾਰੇ ਗਏ। ਈਰਾਨ ਵਿਚ ਇਸ ਸਾਲ ਪਹਿਲਾਂ ਵੀ ਤਿੰਨ ਵਾਰ ਭੂਚਾਲ ਦੇ ਝਟਕੇ ਲਗ ਚੁਕੇ ਹਨ। ਯੂ. ਐਸ. ਜਿਓਲਾਜੀਕਲ ਸਰਵੇ ਦਾ ਕਹਿਣਾ ਹੈ ਕਿ ਇਸ ਵਾਰ ਭੂਚਾਲ ਦਾ ਕੇਂਦਰ ਇਰਾਕੀ ਕਸਬੇ ਹਲਾਬਜ਼ਾ ਤੋਂ ਦੱਖਣੀ-ਪੱਛਮ ਵਿਚ 32 ਕਿਲੋਮੀਟਰ ਦੂਰ ਸਥਿਤ ਸੀ। ਈਰਾਨ ਲੰਬੇ ਸਮੇਂ ਤੋਂ ਭੂਚਾਲ ਕਾਰਨ ਪ੍ਰਭਾਵਿਤ ਰਿਹਾ ਹੈ। ਇਥੇ ਲਗਭਗ ਹਰ ਸਾਲ ਭੂਚਾਲ ਦੇ ਝਟਕੇ ਲਗਦੇ ਰਹੇ ਹਨ। ਇਸੇ ਸਾਲ ਦੀ ਗੱਲ ਕਰੀਏ ਤਾਂ ਈਰਾਨ ਵਿਚ ਐਤਵਾਰ ਨੂੰ ਆਇਆ ਭੂਚਾਲ ਚੌਥਾ ਝਟਕਾ ਸੀ। ਇਸ ਤੋਂ ਪਹਿਲਾਂ ਮਈ, ਅਪ੍ਰੈਲ ਅਤੇ ਜਨਵਰੀ ਵਿਚ ਭੂਚਾਲ ਆ ਚੁਕੇ ਹਨ। ਇਹ ਭੂਚਾਲ ਵੀ 5 ਤੋਂ 7 ਰਿਕਟਰ ਸਕੇਲ ਦੀ ਤੀਬਰਤਾ ਵਾਲੇ ਰਹੇ ਹਨ। ਇਸ ਵਾਰ ਆਇਆ ਭੂਚਾਲ 7.3 ਤੀਬਰਤਾ ਦਾ ਸੀ। ਈਰਾਨ ਵਿਚ ਭੂਚਾਲ ਦੇ ਕਾਰਨਾਂ ਉੱਤੇ ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਦੇ ਨਿਰਦੇਸ਼ਕ ਵਿਨੀਤ ਗਹਿਲੋਤ ਕਹਿੰਦੇ ਹਨ, ਈਰਾਨ ਜਾਗਰੋਸ ਪਰਵਤ ਲੜੀ ਹੈ। ਇਹ ਪਰਵਤ ਅਰੇਬੀਅਨ ਪਲੇਟਸ ਅਤੇ ਯੂਰੇਸ਼ੀਅਨ ਪਲੇਟਸ ਦੇ ਟਕਰਾਉਣ ਨਾਲ ਬਣੇ ਹਨ। ਉਨ੍ਹਾਂ ਨੇ ਦੱਸਿਆ ਕਿ ਭੂਚਾਲ ਚੱਕਰ ਦੇ ਚਲਦੇ ਇਨ੍ਹਾਂ ਪਰਵਤਾਂ ਦਾ ਨਿਰਮਾਣ ਹੋਇਆ ਹੈ। ਅਰੇਬੀਅਨ ਅਤੇ ਯੂਰੇਸ਼ੀਅਨ ਪਲੇਟਸ ਵਾਰ-ਵਾਰ ਟਕਰਾਉਂਦੀ ਹੈ ਜਿਸ ਨਾਲ ਜਾਗਰੋਸ ਪਰਵਤ ਵਿਚ ਵਾਰ-ਵਾਰ ਭੂਚਾਲ ਦੇ ਝਟਕੇ ਲਗਦੇ ਹਨ। ਹਾਲਾਂਕਿ ਭੂਚਾਲ ਆਉਣ ਦੇ ਕੁਦਰਤੀ ਕਾਰਨਾਂ ਤੋਂ ਇਲਾਵਾ ਮਨੁੱਖੀ ਨਿਰਮਿਤ ਕਾਰਨ ਵੀ ਜ਼ਿੰਮੇਵਾਰ ਹਨ। ਇਸ ਸਵੰਧੀ ਵਿਨੀਤ ਗਹਿਲੋਤ ਆਖਦੇ ਹਨ ਕਿ ਇਸ ਦੇ ਲਈ ਫ੍ਰੈਕਿੰਗ ਜ਼ਿੰਮੇਵਾਰ ਹਨ ਜਿਸ ਦੇ ਜ਼ਰੀਏ ਪਹਾੜਾਂ ਵਿਚ ਲਿਕਵਿਡ ਇੰਜੈਕਟ ਕਰਕੇ ਤੇਲ ਕੱਢਿਆ ਜਾਂਦਾ ਹੈ। ਉਹ ਦੱਸਦੇ ਹਨ ਇਸ ਨਾਲ ਪਹਾੜ ਵਿਚ ਦਰਾਰ ਪੈ ਜਾਂਦੀ ਹੈ ਅਤੇ ਫਿਰ ਜ਼ਮੀਨ ਅੰਦਰ ਬਣਿਆ ਸੰਤੁਲਨ ਵਿਗੜ ਜਾਂਦਾ ਹੈ। ਭੂਚਾਲ ਦੀ ਫ੍ਰੀਕਵੈਂਸੀ ਇਸ ਗੱਲ ਉੱਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨਾ ਫਲੂਇਡ ਇੰਜੈਕਟ ਕੀਤਾ ਹੈ ਅਤੇ ਕਿੰਨੀ ਫ੍ਰੈਕਿੰਗ ਕੀਤੀ ਹੈ। ਇਸ ਵਿਚ ਸਿੱਧਾ ਸਬੰਧ ਹੈ। ਹਾਲਾਂਕਿ ਇਸ ਨਾਲ ਆਉਣ ਵਾਲੇ ਭੂਚਾਲ ਜ਼ਿਆਦਾਤਰ ਘੱਟ ਤੀਬਰਤਾ ਦੇ ਹੁੰਦੇ ਹਨ। ਗਹਿਲੋਤ ਆਖਦੇ ਹਨ ਕਿ ਈਰਾਨ ਦੀ ਵੀ ਇਹੀ ਸਥਿਤੀ ਹੈ।