7.3 ਤੀਬਰਤਾ ਦੇ ਭੂਚਾਲ ਨਾਲ ਕੰਬਿਆ ਇੰਡੋਨੇਸ਼ੀਆ

07/14/2019 4:44:14 PM

ਜਕਾਰਤਾ— ਪੂਰਬੀ ਇੰਡੋਨੇਸ਼ੀਆ ਦੇ ਮਲੁਕੁ ਟਾਪੂ 'ਤੇ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 7.3 ਮਾਪੀ ਗਈ ਹੈ। ਅਮਰੀਕੀ ਭੂਗਰਗ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ ਹੈ। ਹਾਲਾਂਕਿ ਅਜੇ ਸੁਨਾਮੀ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ।

ਅਮਰੀਕੀ ਵਿਭਾਗ ਦੇ ਮੁਤਾਬਕ ਭੂਚਾਲ ਉੱਤਰੀ ਮਲੁਕੁ ਸੂਬੇ ਦੇ ਟਰਨੇਟ ਸ਼ਹਿਰ ਤੋਂ ਕਰੀਬ 165 ਕਿਲੋਮੀਟਰ ਦੂਰ ਦੱਖਣ-ਪੱਛਮ 'ਚ ਸਥਾਨਕ ਸਮੇਂ ਮੁਤਾਬਕ ਸ਼ਾਮ 6:28 ਵਜੇ ਆਇਆ। ਇਹ 10 ਕਿਲੋਮੀਟਰ ਦੀ ਗਹਿਰਾਈ 'ਤੇ ਸਥਿਤ ਸੀ। ਸਥਾਨਕ ਆਪਦਾ ਪ੍ਰਬੰਧਨ ਅਧਿਕਾਰੀ ਮਸਰੂਰ ਨੇ ਕਿਹਾ ਕਿ ਭੂਚਾਲ ਬਹੁਤ ਸ਼ਕਤੀਸ਼ਾਲੀ ਸੀ, ਜਿਸ ਦੇ ਕਾਰਨ ਲੋਕ ਘਰਾਂ 'ਚੋਂ ਬਾਹਰ ਨਿਕਲ ਆਏ। ਲੋਕ ਘਬਰਾਏ ਹੋਏ ਸਨ ਤੇ ਸੜਕ ਕਿਨਾਰੇ ਇੰਤਜ਼ਾਰ ਕਰ ਰਹੇ ਸਨ। ਮਸਰੂਰ ਨੇ ਕਿਹਾ ਕਿ ਅਧਿਕਾਰੀ ਹਾਲਾਤ ਦੀ ਸਮੀਖਿਆ ਕਰ ਰਹੇ ਹਨ ਪਰ ਅਜੇ ਤੱਕ ਕਿਸੇ ਦੇ ਮਾਰੇ ਜਾਣ ਦੀ ਖਬਰ ਨਹੀਂ ਮਿਲੀ ਹੈ। ਮਲੁਕੁ ਸੂਬੇ 'ਚ ਬੀਤੇ ਹਫਤੇ ਵੀ 6.9 ਤੀਬਰਤਾ ਦਾ ਭੂਚਾਲ ਆਇਆ ਸੀ। ਹਾਲਾਂਕਿ ਉਸ 'ਚ ਜ਼ਿਆਦਾ ਨੁਕਸਾਨ ਨਹੀਂ ਹੋਇਆ ਸੀ। ਬੀਤੇ ਸਾਲ ਸੁਲਾਵੇਸੀ ਟਾਪੂ ਦੇ ਪਾਲੂ 'ਚ 7.5 ਤੀਬਰਤਾ ਦੇ ਭੂਚਾਲ ਤੇ ਉਸ ਤੋਂ ਬਾਅਦ ਆਈ ਸੁਨਾਮੀ 'ਚ ਕਈ ਲੋਕ ਮਾਰੇ ਗਏ ਸਨ ਤੇ ਹਜ਼ਾਰਾਂ ਲੋਕ ਲਾਪਤਾ ਹੋ ਗਏ ਸਨ।

Baljit Singh

This news is Content Editor Baljit Singh