ਪੋਲੈਂਡ ਵਿਚ ਭੂਚਾਲ ਦੇ ਝਟਕੇ, 14 ਖਾਨ ਮਜ਼ਦੂਰ ਲਾਪਤਾ

01/29/2019 11:33:54 PM

ਵਾਰਸਾਅ (ਏਜੰਸੀ)- ਪੋਲੈਂਡ ਵਿਚ ਮੰਗਲਵਾਰ ਨੂੰ ਭੂਚਾਲ ਆਉਣ ਦੀ ਖਬਰ ਮਿਲੀ ਹੈ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.1 ਮਾਪੀ ਗਈ ਹੈ। ਪੋਲੈਂਡ ਦੇ ਨੇੜਲੇ ਮੁਲਕਾਂ ਵਿਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਪੋਲੈਂਡ ਦੇ ਪੱਛਮ ਵਿਚ ਸਥਿਤ ਰੁਡਾਨਾ ਖਾਨ ਦੇ 9 ਮਜ਼ਦੂਰ ਲਾਪਤਾ ਹੋ ਗਏ। ਇਸ ਦੀ ਜਾਣਕਾਰੀ ਸਥਾਨਕ ਅਧਿਕਾਰੀਆਂ ਵਲੋਂ ਮੀਡੀਆ ਨੂੰ ਦਿੱਤੀ ਗਈ ਹੈ। ਖਾਨ ਵਿਚ ਖੋਦਾਈ ਕਰਨ ਵਾਲੀ ਕੰਪਨੀ ਨੇ ਇਕ ਟਵੀਟ ਕਰਕੇ ਦੱਸਿਆ ਕਿ ਅਜੇ ਵੀ 32 ਲੋਕ ਡੇਂਜਰ ਜ਼ੋਨ 'ਚ ਹਨ ਅਤੇ 9 ਮਜ਼ਦੂਰ ਲਾਪਤਾ ਹਨ, ਜਦੋਂ ਕਿ 7 ਮਜ਼ਦੂਰਾਂ ਨੂੰ ਸਰੀਰਕ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਜਾਣਕਾਰੀ ਦਿੱਤੀ ਸੀ ਕਿ ਇਸ ਘਟਨਾਕ੍ਰਮ ਵਿਚ 14 ਲੋਕ ਲਾਪਤਾ ਹੋਏ ਹਨ।
 

Sunny Mehra

This news is Content Editor Sunny Mehra