ਜਾਪਾਨੀ ਟਾਪੂਆਂ 'ਚ 6.9 ਦੀ ਤੀਬਰਤਾ ਦਾ ਜ਼ਬਰਦਸਤ ਭੂਚਾਲ

04/18/2020 6:28:51 PM

ਟੋਕੀਓ (ਏਜੰਸੀ)- ਜਾਪਾਨ ਦੇ ਓਗਾਸਾਵਾਰਾ ਟਾਪੂ ਸਮੂਹ ਦੇ ਪੱਛਮੀ ਤਟ 'ਤੇ ਸ਼ਨੀਵਾਰ ਨੂੰ ਰਿਕਟਰ ਸਕੇਲ 'ਤੇ 6.9 ਦੀ ਤੀਬਰਤਾ ਵਾਲਾ ਜ਼ਬਰਦਸਤ ਭੂਚਾਲ ਆਇਆ। ਜਾਪਾਨ ਮੌਸਮ ਵਿਗਿਆਨ ਏਜੰਸੀ ਮੁਤਾਬਕ ਟੇਂਪਲਰ ਆਪਣੇ ਉਪਰੀਕੇਂਦਰ ਦੇ ਨਾਲ 27.2 ਡਿਗਰੀ ਉੱਤਰ ਅਤੇ 140.7 ਡਿਗਰੀ ਪੂਰਬੀ ਦੇਸ਼ 'ਚ ਸਥਿਤ ਹੈ। ਭੂਚਾਲ ਦਾ ਕੇਂਦਰ ਧਰਤੀ ਦੇ ਅੰਦਰ ਤਕਰੀਬਨ 490 ਕਿਲੋਮੀਟਰ ਅੰਦਰ ਸੀ। ਨਿਊਜ਼ ਏਜੰਸੀ ਸਿਨਹੁਆ ਦੀ ਰਿਪੋਰਟ ਮੁਤਾਬਕ ਅਜੇ ਤੱਕ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਇਸ ਭੂਚਾਲ ਵਿਚ ਕਿਸੇ ਵੀ ਨੁਕਸਾਨ ਜਾਂ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਮੌਕੇ 'ਤੇ ਰਾਹਤ ਅਤੇ ਬਚਾਅ ਦਸਤੇ ਪਹੁੰਚ ਚੁੱਕੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਜੂਨ ਵਿਚ ਉੱਤਰ ਪੱਛਮੀ ਜਾਪਾਨ ਵਿਚ 6.8 ਦੀ ਤੀਬਰਤਾ ਵਾਲਾ ਸ਼ਕਤੀਸ਼ਾਲੀ ਭੂਚਾਲ ਆਉਣ ਤੋਂ ਬਾਅਦ ਜਾਪਾਨ ਨੇ ਮੰਗਲਵਾਰ ਨੂੰ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਸੀ। ਜਾਪਾਨ ਦੇ ਮੌਸਮ ਵਿਗਿਆਨ ਏਜੰਸੀ ਨੇ ਟੋਕੀਓ ਦੇ ਉੱਤਰ ਵਿਚ ਸਮੁੰਦਰੀ ਕੰਢੇ 'ਤੇ ਤਕਰੀਬਨ ਇਕ ਮੀਟਰ (ਤਿੰਨ ਫੁੱਟ) ਉੱਚੀਆਂ ਲਹਿਰਾਂ ਉਠਣ ਦਾ ਖਦਸ਼ਾ ਜਤਾਇਆ ਸੀ। ਇਸੇ ਤਰ੍ਹਾਂ ਨਾਲ ਸਾਲ 2018 ਵਿਚ ਦਸੰਬਰ ਵਿਚ ਹੀ ਇੰਡੋਨੇਸ਼ੀਆ ਵਿਚ ਅਨਾਕ ਕ੍ਰੇਕਾਟੋਆ ਜਵਾਲਾਮੁਖੀ ਸਰਗਰਮ ਹੋ ਗਿਆ ਸੀ। ਇਸ ਤੋਂ ਬਾਅਦ ਆਈ ਸੁਨਾਮੀ ਵਿਚ 280 ਲੋਕਾਂ ਦੀ ਮੌਤ ਹੋ ਗਈ ਸੀ, ਜਦੋਂ ਕਿ 1000 ਤੋਂ ਜ਼ਿਆਦਾ ਲੋਕ ਲਾਪਤਾ ਅਤੇ ਜ਼ਖਮੀ ਸਨ।


Sunny Mehra

Content Editor

Related News