ਜਾਪਾਨ ''ਚ ਲੱਗੇ ਭੂਚਾਲ ਦੇ ਝਟਕੇ, ਸੁਨਾਮੀ ਆਉਣ ਦਾ ਖਤਰਾ ਨਹੀਂ

03/27/2019 2:28:20 PM

ਟੋਕੀਓ, (ਭਾਸ਼ਾ)— ਜਾਪਾਨ ਦੇ ਮਿਆਜਾਕੀ ਸੂਬੇ 'ਚ ਕਿਊਸ਼ੂ ਟਾਪੂ ਦੇ ਦੱਖਣ-ਪੂਰਬੀ ਤਟ 'ਤੇ ਬੁੱਧਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.4 ਮਾਪੀ ਗਈ। ਜਾਪਾਨੀ ਮੌਸਮ ਅਧਿਕਾਰੀਆਂ ਨੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਸਥਾਨਕ ਸਮੇਂ ਮੁਤਾਬਕ ਸਵੇਰੇ 9.11 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਦਾ ਕੇਂਦਰ ਹਿਊਗਾ-ਨਾਡਾ ਸਾਗਰ 'ਚ ਸੀ, ਜੋ ਪ੍ਰਸ਼ਾਂਤ ਮਹਾਸਾਗਰ ਦਾ ਹਿੱਸਾ ਹੈ।
ਇੱਥੇ ਸੁਨਾਮੀ ਆਉਣ ਦੀ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਭੂਚਾਲ ਕਾਰਨ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਅਜੇ ਤਕ ਨਹੀਂ ਮਿਲੀ। ਉਂਝ ਸੁਰੱਖਿਆ ਕਾਰਨਾਂ ਕਰਕੇ ਲੋਕ ਘਰਾਂ 'ਚੋਂ ਬਾਹਰ ਆ ਗਏ ਸਨ। ਤੁਹਾਨੂੰ ਦੱਸ ਦਈਏ ਜਾਪਾਨ 'ਚ ਜ਼ਿਆਦਾਤਰ ਭੂਚਾਲ ਆਉਂਦੇ ਰਹਿੰਦੇ ਹਨ।