ਪੱਛਮੀ ਪਨਾਮਾ ''ਚ ਲੱਗੇ ਜ਼ਬਰਦਸ ਭੂਚਾਲ ਦੇ ਝਟਕੇ

06/26/2019 8:47:37 PM

ਪਨਾਮਾ ਸਿਟੀ— ਕੋਸਟਾ ਰਿਕਾ ਨਾਲ ਲੱਗਦੇ ਪਨਾਮਾ ਦੇ ਪੱਛਮੀ ਹਿੱਸੇ 'ਚ ਬੁੱਧਵਾਰ ਨੂੰ ਤੜਕੇ 6.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਪਰ ਅਜੇ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਮਿਲੀ ਹੈ। ਹਸਪਤਾਲ ਦੇ ਕਰਮਚਾਰੀਆਂ ਨੇ ਭੂਚਾਲ ਤੋਂ ਬਾਅਦ ਚਿਰਿਕੂਈ ਸੂਬੇ 'ਚ ਕਲੀਨਿਕਾਂ ਤੋਂ ਕੁਝ ਮਰੀਜ਼ਾਂ ਨੂੰ ਬਾਹਰ ਕੱਢਿਆ ਪਰ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ।

ਅਮਰੀਕੀ ਭੂ-ਗਰਗ ਸਰਵੇ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਸਮੇਂ ਮੁਤਾਬਕ ਸਵੇਰੇ ਕਰੀਬ ਸਾਢੇ ਪੰਜ ਵਜੇ ਭੂਚਾਲ ਆਇਆ। ਇਸ ਦਾ ਕੇਂਦਰ ਲਾ ਐਸਪੇਰਾਂਜਾ ਦੇ ਉੱਤਰ 'ਚ ਸੀ ਤੇ ਇਸ ਦੀ ਗਹਿਰਾਈ 10 ਕਿਲੋਮੀਟਰ ਸੀ। ਰਾਸ਼ਟਰਪਤੀ ਜੁਆਨ ਕਾਰਲੋਸ ਵਰੇਲਾ ਨੇ ਟਵੀਟ ਕੀਤਾ ਕਿ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਅਜੇ ਕੋਈ ਖਬਰ ਨਹੀਂ ਹੈ ਤੇ ਰਾਸ਼ਟਰੀ ਨਾਗਰਿਕ ਰੱਖਿਆ ਏਜੰਸੀ ਨੇ ਇਸ ਦੀ ਪੁਸ਼ਟੀ ਕੀਤੀ ਹੈ।

Baljit Singh

This news is Content Editor Baljit Singh