ਭੂਚਾਲ ਦੇ ਤੇਜ਼ ਝਟਕਿਆਂ ਨਾਲ ਸਹਿਮਿਆ ਫਿਲੀਪੀਨਜ਼, ਘਰਾਂ ''ਚੋ ਬਾਹਰ ਆਏ ਲੋਕ

07/24/2021 3:23:06 PM

ਮਨੀਲਾ: ਫਿਲੀਪੀਨਜ਼ ਵਿਚ ਸ਼ਨੀਵਾਰ ਸਵੇਰੇ ਜ਼ੋਰਦਾਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਆਉਂਦੇ ਹੀ ਲੋਕ ਘਬਰਾ ਗਏ ਅਤੇ ਆਪਣੇ ਘਰਾਂ ਤੋਂ ਬਾਹਰ ਆ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 6.7 ਸੀ। ਹਾਲਾਂਕਿ, ਇਸ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ ਅਤੇ ਸੁਨਾਮੀ ਦੀ ਕੋਈ ਸੰਭਾਵਨਾ ਨਹੀਂ ਹੈ।

ਇਹ ਵੀ ਪੜ੍ਹੋ: ਸਪੇਨ ਦੀ ਸੰਸਦ ’ਚ ਵੜਿਆ ਚੂਹਾ, ਕੁਰਸੀਆਂ ਛੱਡ ਭੱਜਦੇ ਦਿਖੇ ਸੰਸਦ ਮੈਂਬਰ, ਵੇਖੋ ਵੀਡੀਓ

ਫਿਲੀਪੀਨਜ਼ ਦੇ ਰਾਸ਼ਟਰੀ ਭੂਚਾਲ ਕੇਂਦਰ ਨੇ ਕਿਹਾ ਕਿ 6.7 ਤੀਬਰਤਾ ਦਾ ਭੂਚਾਲ ਲੁਜ਼ੋਨ ਦੇ ਮੁੱਖ ਟਾਪੂ ਵਿਚ ਸਵੇਰੇ 4:48 'ਤੇ ਆਇਆ। ਇਸ ਦਾ ਕੇਂਦਰ ਧਰਤੀ ਤੋਂ ਹੇਠਾਂ 112 ਕਿਲੋਮੀਟਰ ਅੰਦਰ ਸੀ। ਇਸ ਦੇ ਕੁਝ ਮਿੰਟਾਂ ਬਾਅਦ ਉਸੇ ਖੇਤਰ ਵਿਚ 5.8 ਤੀਬਰਤਾ ਦਾ ਭੂਚਾਲ ਆਇਆ।

ਇਹ ਵੀ ਪੜ੍ਹੋ: UAE ਦਾ ਵੱਡਾ ਫ਼ੈਸਲਾ, ਭਾਰਤੀ ਉਡਾਣਾਂ ’ਤੇ ਲੱਗੀ ਪਾਬੰਦੀ ਦੀ ਮਿਆਦ ਵਧਾਈ

ਬਟਾਂਗਸ ਸੂਬੇ ਦੇ ਇਕ ਪੁਲਸ ਅਧਿਕਾਰੀ ਰੌਨੀ ਓਰੇਲਾਨਾ ਨੇ ਕਿਹਾ ਕਿ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਇਹ ਬਹੁਤ ਜ਼ਿਆਦਾ ਤੀਬਰਤਾ ਵਾਲਾ ਭੂਚਾਲ ਸੀ। ਭੂਚਾਲ ਕਾਰਨ ਲੋਕ ਦਹਿਸ਼ਤ ਵਿਚ ਆ ਗਏ। ਹਾਲਾਂਕਿ, ਉਨ੍ਹਾਂ ਕਿਹਾ ਕਿ ਇਨ੍ਹਾਂ ਇਲਾਕਿਆਂ ਵਿਚ ਆਏ ਦਿਨ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਜਾਂਦੇ ਹਨ। ਇਥੋਂ ਦੇ ਵਸਨੀਕ ਇਸ ਦੇ ਆਦੀ ਹਨ।

ਇਹ ਵੀ ਪੜ੍ਹੋ: ਟੋਕੀਓ ਓਲੰਪਿਕ ’ਚ ਮੀਰਾਬਾਈ ਚਾਨੂ ਨੇ ਰਚਿਆ ਇਤਿਹਾਸ, ਭਾਰਤ ਨੂੰ ਮਿਲਿਆ ਪਹਿਲਾ ਤਮਗਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry