ਭੂਚਾਲ ਦੇ ਝਟਕਿਆਂ ਨਾਲ ਕੰਬਿਆ ਨਿਊਜ਼ੀਲੈਂਡ

01/23/2019 5:18:24 PM

ਵੈਲਿੰਗਟਨ— ਨਿਊਜ਼ੀਲੈਂਡ ਦੇ ਉੱਤਰੀ ਤੱਟ 'ਤੇ ਸਥਿਤ ਵਾਂਗਨੁਈ ਟਾਪੂ 'ਤੇ ਬੁੱਧਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਨਿਊਜ਼ੀਲੈਂਡ ਦੀ ਭੂ-ਗਰਗ ਨਿਗਰਾਨੀ ਪ੍ਰਣਾਲੀ ਮੁਤਾਬਕ ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.7 ਦਰਜ ਕੀਤੀ ਗਈ।

ਸਥਾਨਕ ਸਮੇਂ ਮੁਤਾਬਕ ਸ਼ਾਮ 8 ਵਜੇ ਦੇ ਕਰੀਬ ਆਏ ਭੂਚਾਲ ਦਾ ਕੇਂਦਰ ਵਾਂਗਨੁਈ ਤੋਂ ਪੰਜ ਕਿਲੋਮੀਟਰ ਉੱਤਰ 'ਚ ਜ਼ਮੀਨ ਤੋਂ 96 ਕਿਲੋਮੀਟਰ ਦੀ ਗਹਿਰਾਈ 'ਤੇ ਸੀ। ਕਰੀਬ 6 ਹਜ਼ਾਰ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਹੋਣ ਦੀ ਜਾਣਕਾਰੀ ਸਾਂਝੀ ਕੀਤੀ। ਭੂਚਾਲ ਕਾਰਨ ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।

Baljit Singh

This news is Content Editor Baljit Singh