ਕਜ਼ਾਖਸਤਾਨ ''ਚ ਲੱਗੇ ਭੂਚਾਲ ਦੇ ਝਟਕੇ

10/09/2019 10:07:18 AM

ਅਲਮਾਟੀ— ਕਜ਼ਾਖਸਤਾਨ ਦੇ ਕੇਜੇਨ ਜ਼ਿਲੇ 'ਚ ਬੁੱਧਵਾਰ ਨੂੰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਲਮਾਟੀ ਖੇਤਰ ਦੇ ਐਮਰਜੈਂਸੀ ਵਿਭਾਗ ਮੁਤਾਬਕ ਭੂਚਾਲ ਸਥਾਨਕ ਸਮੇਂ ਮੁਤਾਬਕ ਸਵੇਰੇ 3.49 ਵਜੇ ਆਇਆ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.5 ਮਾਪੀ ਗਈ।

ਬਿਆਨ ਮੁਤਾਬਕ,''ਭੂਚਾਲ ਦਾ ਕੇਂਦਰ ਅਲਮਾਟੀ ਖੇਤਰ ਦੇ ਕੇਜੇਨ ਜ਼ਿਲੇ ਤੋਂ 140 ਕਿਲੋਮੀਟਰ ਦੂਰ ਦੱਖਣੀ-ਪੂਰਬ 'ਚ 10 ਕਿਲੋਮੀਟਰ ਦੀ ਗਹਿਰਾਈ 'ਚ ਸਥਿਤ ਸੀ।''ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਫਿਲਹਾਲ ਕੋਈ ਰਿਪੋਰਟ ਨਹੀਂ ਹੈ।