ਭੂਚਾਲ ਤੋਂ ਪਹਿਲਾਂ ਅਤੇ ਬਾਅਦ ਦੀਆਂ ਇਟਲੀ ਦੇ ਸ਼ਹਿਰਾਂ ਦੀਆਂ ਤਸਵੀਰਾਂ ਦੇਖ ਕੇ ਆ ਜਾਏਗਾ ਰੋਣਾ

08/25/2016 3:17:38 PM

ਰੋਮ— ਇਟਲੀ ਵਿਚ ਬੁੱਧਵਾਰ ਨੂੰ ਆਏ 6.2 ਦੀ ਤੀਬਰਤਾ ਦੇ ਭੂਚਾਲ ਨਾਲ ਮਰਨ ਵਾਲਿਆਂ ਦਾ ਅੰਕੜਾ 250 ਤੋਂ ਪਾਰ ਹੋ ਗਿਆ ਹੈ ਅਤੇ ਕਈ ਲੋਕ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਭੂਚਾਲ ਦੇ ਝਟਕਿਆਂ ਨੇ ਇਟਲੀ ਦੇ ਕਈ ਸ਼ਹਿਰਾਂ ਨੂੰ ਮਲਬੇ ਦੇ ਢੇਰਾਂ ਵਿਚ ਤਬਦੀਲ ਕਰ ਦਿੱਤਾ ਹੈ। ਇਹ ਸ਼ਹਿਰ ਭੂਚਾਲ ਤੋਂ ਪਹਿਲਾਂ ਚਹਿਕ ਰਹੇ ਸਨ ਪਰ ਭੂਚਾਲ ਤੋਂ ਬਾਅਦ ਇਨ੍ਹਾਂ ਸ਼ਹਿਰਾਂ ਦੀ ਹਾਲਤ ਦੇਖ ਕੇ ਕਿਸੇ ਨੂੰ ਵੀ ਰੋਣਾ ਆ ਜਾਵੇਗਾ। ਇਟਲੀ ਦੇ ਛੇ ਸ਼ਹਿਰ ਇਸ ਭੂਚਾਲ ਵਿਚ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਕਈ ਛੋਟੇ ਕਸਬੇ ਤਾਂ ਅਜਿਹੇ ਹਨ, ਜਿੱਥੇ ਅਜੇ ਤੱਕ ਕੋਈ ਮਦਦ ਨਹੀਂ ਪਹੁੰਚ ਸਕੀ ਹੈ। 
ਜਾਣਕਾਰੀ ਮੁਤਾਬਕ 20 ਸਕਿੰਟਾਂ ਤੱਕ ਲੱਗੇ ਇਨ੍ਹਾਂ ਭੂਚਾਲ ਦੇ ਝਟਕਿਆਂ ਦਾ ਸਭ ਤੋਂ ਜ਼ਿਆਦਾ ਅਸਰ ਇਟਲੀ ਦੇ ਮਾਰਚੇ, ਲਾਸੀਓ, ਉਮਬਰੀਆ, ਅਬਰੂਸੋ ਦੇ ਸ਼ਹਿਰ ਮਾਚੈਰੀਆ, ਅਮਾਤਰੀਚੇ, ਅਰਕੂਆਤਾ, ਪੇਸ਼ਕਾਰਾ ਦੈਲ ਤਰੋਂਤੋ ਅਤੇ ਕਾਰੀ ਦੇ ਇਲਾਕਿਆਂ ਵਿਚ ਦੇਖਣ ਨੂੰ ਮਿਲਿਆ ਹੈ। ਇਟਲੀ ਦੇ ਇਨ੍ਹਾਂ ਸ਼ਹਿਰਾਂ ਦੀ ਤਬਾਹੀ ਦੀਆਂ ਮੂੰਹੋਂ ਬੋਲਦੀਆਂ ਤਸਵੀਰਾਂ ਭਰ ਰਹੀਆਂ ਨੇ ਕੁਦਰਤ ਦੇ ਇਸ ਕਹਿਰ ਦੀ ਗਵਾਹੀ।

Kulvinder Mahi

This news is News Editor Kulvinder Mahi