ਭੂਚਾਲ ਦੇ ਝਟਕਿਆਂ ਨਾਲ ਕੰਬਿਆ ਰੂਸ, ਤੀਬਰਤਾ ਰਹੀ 7.0

03/29/2017 11:31:49 AM

ਰੂਸ— ਬੁੱਧਵਾਰ ਨੂੰ ਰੂਸ ''ਚ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭਗੌਲਿਕ ਸਰਵੇਖਣ ਮੁਤਾਬਕ ਭੂਚਾਲ ਰੂਸ ਦੇ ਪੂਰਬ ''ਚ ਕਾਮਚਤਕਾ ਟਾਪੂ ਕੋਲ ਆਇਆ ਹੈ। ਰਿਕਟਰ ਪੈਮਾਨੇ ''ਤੇ ਭੂਚਾਲ ਦੀ ਤੀਬਰਤਾ 7.0 ਮਾਪੀ ਗਈ। ਹਾਲਾਂਕਿ ਭੂਚਾਲ ਕਾਰਨ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਅਜੇ ਕੋਈ ਖਬਰ ਨਹੀਂ ਹੈ।

Tanu

This news is News Editor Tanu