ਵੈਨਕੂਵਰ ''ਚ ਲੱਗੇ ਭੂਚਾਲ ਦੇ ਹਲਕੇ ਝਟਕੇ

02/19/2017 2:24:14 PM

ਵੈਨਕੂਵਰ— ਕੈਨੇਡਾ ਦੇ ਵੈਨਕੂਵਰ ਆਈਲੈਂਡ ਅਤੇ ਮੈਟਰੋ ਵੈਨਕੂਵਰ ਵਿਖੇ ਸ਼ਨੀਵਾਰ ਨੂੰ ਲੋਕਾਂ ਨੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ। ਭੂਚਾਲ ਦੇ ਇਨ੍ਹਾਂ ਝਟਕਿਆਂ ਦੀ ਤੀਬਰਤਾ ਰਿਕਟਰ ਪੈਮਾਨੇ ''ਤੇ 4.0 ਰਹੀ। ਇਸ ਦਾ ਕੇਂਦਰ ਪੇਮਬਰਟਨ ਤੋਂ ਉੱਤਰ-ਪੱਛਮ ਵਿਚ 120 ਕਿਲੋਮੀਟਰ ਦੀ ਦੂਰੀ ''ਤੇ ਸਥਿਤ ਸੀ। ਦੱਸਿਆ ਜਾ ਰਿਹਾ ਹੈ ਕਿ ਇਹ ਝਟਕੇ ਪੋਵੇਲ ਰਿਵਰ, ਮੈਟਰੋ ਵੈਨਕੂਵਰ, ਪੋਰਨ ਅਲਬੇਰਨੀ ਅਤੇ ਵਿਕਟੋਰੀਆ ਵਿਖੇ ਵੀ ਮਹਿਸੂਸ ਕੀਤੇ ਗਏ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਸੂਚਨਾ ਨਹੀਂ ਹੈ।

Kulvinder Mahi

This news is News Editor Kulvinder Mahi