ਪੱਛਮੀ ਈਰਾਨ ''ਚ ਲੱਗੇ ਭੂਚਾਲ ਦੇ ਝਟਕੇ, 38 ਜ਼ਖਮੀ

Sunday, Apr 01, 2018 - 09:17 PM (IST)

ਦੁਬਈ— ਪੱਛਮੀ ਈਰਾਨ 'ਚ ਐਤਵਾਰ ਨੂੰ ਹਲਕੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ 'ਚ 38 ਲੋਕ ਜ਼ਖਮੀ ਹੋ ਗਏ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 5.3 ਮਾਪੀ ਗਈ। ਸਰਕਾਰੀ ਪੱਤਰਕਾਰ ਕਮੇਟੀ ਇਸਨਾ ਨੇ ਮੈਡੀਕਲ ਐਮਰਜੰਸੀ ਸੇਵਾਵਾਂ ਦੇ ਬੁਲਾਰੇ ਮੁਜਤਬਾ ਖਾਲੇੜੀ ਦੇ ਹਵਾਲੇ ਤੋਂ ਕਿਹਾ ਕਿ ਭੂਚਾਲ ਨਾਲ ਪ੍ਰਭਾਵਿਤ ਕਮਾਰਸ਼ਾਹ ਸੂਬੇ ਦੇ ਜ਼ਖਮੀਆਂ 'ਚੋਂ ਜ਼ਿਆਦਾਤਰ ਨੂੰ ਸ਼ੁਰੂਆਤੀ ਇਲਾਜ ਤੋਂ ਬਾਅਦ ਡਿਸਚਾਰਜ ਕਰ ਦਿੱਤਾ ਗਿਆ। ਸੰਵਾਦ ਕਮੇਟੀ ਦੇ ਮੁਤਾਬਕ ਜ਼ਖਮੀਆਂ 'ਚ ਜ਼ਿਆਦਾਤਰ ਨਾਬਾਲਗ ਹਨ। ਇਨ੍ਹਾਂ 'ਚੋਂ ਕੁਝ ਨੂੰ ਸਿਰ 'ਚ ਸੱਟਾਂ ਲੱਗੀਆਂ।
ਜ਼ਿਕਰਯੋਗ ਹੈ ਕਿ ਬੀਤੇ ਨਵੰਬਰ ਮਹੀਨੇ ਇਸੇ ਇਲਾਕੇ 'ਚ ਆਏ 7.3 ਦੀ ਤੀਬਰਤਾ ਦੇ ਭੂਚਾਲ 'ਚ 600 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਗਈ ਸੀ ਤੇ 8,000 ਤੋਂ ਜ਼ਿਆਦਾ ਲੋਕ ਜ਼ਖਮੀ ਹੋ ਗਏ ਸਨ।


Related News