ਨਿਊਜ਼ੀਲੈਂਡ ''ਚ ਲੱਗੇ ਜ਼ਬਰਦਸਤ ਭੂਚਾਲ ਦੇ ਝਟਕੇ, ਸੁਨਾਮੀ ਦੇ ਆਸਾਰ

03/14/2020 6:29:48 PM

ਵੈਲਿੰਗਟਨ(ਸਿਨਹੂਆ)- ਨਿਊਜ਼ੀਲੈਂਡ ਦੇ ਉੱਤਰ ਵੱਲ ਕਾਰਮੇਡੇਕ ਟਾਪੂ 'ਤੇ ਜ਼ਬਰਦਸਤ ਭੂਚਾਲ ਦੀ ਖਬਰ ਮਿਲੀ ਹੈ। ਇਸ ਭੂਚਾਲ ਦੀ ਤੀਬਰਤੀ 6.7 ਮਾਪੀ ਗਈ ਹੈ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਵਲੋਂ ਸ਼ਨੀਵਾਰ ਨੂੰ ਇਸ ਭੂਚਾਲ ਸਬੰਧੀ ਜਾਣਕਾਰੀ ਦਿੱਤੀ ਗਈ ਹੈ।

ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ 27.3 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਨਿਊਜ਼ੀਲੈਂਡ ਸਿਵਲ ਡਿਫੈਂਸ ਤੇ ਐਮਰਜੈਂਸੀ ਮੈਨੇਜਮੈਂਟ ਨੇ ਕਿਹਾ ਕਿ ਮੁੱਢਲਾ ਮੁਲਾਂਕਣ ਇਹ ਹੈ ਕਿ ਭੂਚਾਲ ਦੇ ਕਾਰਨ ਸੁਨਾਮੀ ਆਉਣ ਦੇ ਆਸਾਰ ਹਨ, ਜਿਸ ਨਾਲ ਨਿਊਜ਼ੀਲੈਂਡ ਨੂੰ ਖਤਰਾ ਹੋ ਸਕਦਾ ਹੈ। ਇਸ ਤੋਂ ਪਹਿਲਾਂ ਹਵਾਈ ਵਿਚ ਸਥਿਤ ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਕਿਹਾ ਕਿ ਭੂਚਾਲ ਦੇ ਨੇੜੇ ਸਥਿਤ ਇਲਾਕਿਆਂ ਵਿਚ ਸੁਨਾਮੀ ਦਾ ਖਤਰਾ ਹੈ। ਹਾਲਾਂਕਿ ਇਸ ਭੂਚਾਲ ਕਾਰਨ ਅਜੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਕੋਈ ਖਬਰ ਨਹੀਂ ਹੈ।


Baljit Singh

Content Editor

Related News