ਫਿਲੀਪੀਨ ਵਿਚ ਦੁਬਾਰਾ ਆਇਆ ਭੂਚਾਲ

07/10/2017 10:16:58 AM

ਮਨੀਲਾ— ਮੱਧ ਫਿਲੀਪੀਨ ਟਾਪੂ ਹਾਲੇ ਬੀਤੇ ਹਫਤੇ ਆਏ ਖਤਰਨਾਕ ਭੂਚਾਲ ਤੋਂ ਉੱਭਰ ਵੀ ਨਹੀਂ ਪਾਇਆ ਸੀ ਕਿ ਸੋਮਵਾਰ ਇਕ ਵਾਰੀ ਫਿਰ ਇੱਥੇ 5.9 ਤੀਬਰਤਾ ਦਾ ਭੂਚਾਲ ਆਇਆ। ਹਾਲਾਂਕਿ ਇਸ ਦੌਰਾਨ ਕਿਸੇ ਤਰ੍ਹਾਂ ਦਾ ਨੁਕਸਾਨ ਹੋਣ ਜਾਂ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਯੂ. ਐੱਸ. ਜਿਯੋਲਾਜੀਕਲ ਸਰਵੇ ਨੇ ਦੱਸਿਆ ਕਿ ਸਥਾਨਕ ਸਮੇਂ ਮੁਤਾਬਕ ਸਵੇਰੇ 9:41 ਵਜੇ ਲਗਭਗ 2,00,000 ਜਨਸੰਖਿਆ ਵਾਲੇ ਸ਼ਹਿਰ ਆਰਮੋਕ ਕੋਲ ਲੇਯਤੇ ਟਾਪੂ ਵਿਚ ਭੂਚਾਲ ਆਇਆ। ਭੂਚਾਲ ਦਾ ਕੇਂਦਰ 12.7 ਕਿਲੋਮੀਟਰ ਗਹਿਰਾਈ ਵਿਚ ਸੀ। ਇਸ ਖੇਤਰ ਵਿਚ ਬੀਤੇ ਹਫਤੇ ਵੀਰਵਾਰ ਨੂੰ 6.5 ਤੀਬਰਤਾ ਵਾਲਾ ਸ਼ਕਤੀਸ਼ਾਲੀ ਭੂਚਾਲ ਆਇਆ ਸੀ, ਜਿਸ ਵਿਚ 2 ਲੋਕਾਂ ਦੀ ਮੌਤ ਹੋ ਗਈ ਸੀ ਅਤੇ 72 ਲੋਕ ਜ਼ਖਮੀ ਹੋ ਗਏ ਸਨ। ਲੇਯਤੇ ਵਿਚ ਕਰੀਬ 17 ਲੱਖ 50 ਹਜ਼ਾਰ ਲੋਕ ਰਹਿੰਦੇ ਹਨ। ਬੀਤੇ ਹਫਤੇ ਆਏ ਭੂਚਾਲ ਨਾਲ ਲੇਯਤੇ ਬਿਜਲੀ ਪਲਾਂਟ ਨੂੰ ਵੀ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਹੁਣ ਵੀ ਮੱਧ ਫਿਲੀਪੀਂਸ ਦੇ ਕੁਝ ਹਿੱਸਿਆ ਵਿਚ ਬਿਜਲੀ ਦੀ ਸਪਲਾਈ ਨਹੀਂ ਹੋ ਪਾ ਰਹੀ ਹੈ।