ਮੈਕਸੀਕੋ ''ਚ ਲੱਗੇ ਭੂਚਾਲ ਦੇ ਤੇਜ਼ ਝਟਕੇ

01/20/2018 1:25:57 AM

ਮੈਕਸੀਕੋ ਸਿਟੀ— ਕੈਲੀਫੋਰਨੀਆ ਦੀ ਖਾੜੀ 'ਚ ਸ਼ੁੱਕਰਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤਾ ਗਏ। ਰਿਕਟਰ ਪੈਮਾਨੇ 'ਚ ਭੂਚਾਲ ਦੀ ਤੀਬਰਤਾ 6.3 ਮਾਪੀ ਗਈ ਹੈ। ਮੈਕਸੀਕੋ ਦੇ ਅਧਿਕਾਰੀਆਂ ਨੇ ਕਿਹਾ ਕਿ ਅਜੇ ਭੂਚਾਲ ਨਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਖਬਰ ਨਹੀਂ ਮਿਲੀ ਹੈ।
ਅਧਿਕਾਰੀਆਂ ਨੇ ਭੂਚਾਲ ਦੇ ਕਾਰਨ ਸੂਨਾਮੀ ਦੀਆਂ ਸੰਭਾਵਨਾਵਾਂ ਨੂੰ ਖਾਰਿਜ ਕੀਤੀ ਹੈ। ਅਮਰੀਕੀ ਭੂਵਿਗਿਆਨਕ ਸਰਵੇ ਨੇ ਕਿਹਾ ਕਿ ਸ਼ੁਰੂ 'ਚ ਭੂਚਾਲ ਦੀ ਤੀਬਰਤਾ 6.6 ਹੋਣ ਦੀ ਸੰਭਾਵਨਾ ਵਿਅਕਤੀ ਕੀਤੀ ਗਈ ਸੀ। ਭੂਚਾਲ ਦਾ ਕੇਂਦਰ ਲੋਟੇਰੋ ਸ਼ਹਿਰ ਤੋਂ 77 ਕਿਲੋਮੀਟਰ ਦੂਰ ਪੂਰਬੀ ਇਲਾਕੇ 'ਚ ਸਥਿਤ ਸੀ। ਮੈਕਸੀਕੋ ਦੇ ਰਾਸ਼ਟਰਪਤੀ ਐਨਰਿਕ ਪੇਨਾ ਨੀਟੋ ਨੇ ਟਵਿਟਰ 'ਤੇ ਕਿਹਾ ਕਿ ਇਸ ਨਾਲ ਅਜੇ ਕਿਸੇ ਤਰ੍ਹਾਂ ਦੇ ਜਾਨੀ-ਮਾਲੀ ਨੁਕਸਾਨ ਦੀ ਖਬਰ ਨਹੀਂ ਹੈ।