ਮੱਧ ਯੂਨਾਨ ''ਚ ਲੱਗੇ ਭੂਚਾਲ ਦੇ ਝਟਕੇ

12/31/2017 12:01:08 PM

ਏਥੇਂਸ (ਭਾਸ਼ਾ)— ਮੱਧ ਯੂਨਾਨ ਵਿਚ ਐਤਵਾਰ ਨੂੰ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਰਾਜਧਾਨੀ ਏਥੇਂਸ ਵਿਚ ਵੀ ਮਹਿਸੂਸ ਕੀਤੇ ਗਏ। ਏਥੇਂਸ ਦੇ ਜਿਓਡਾਇਨੇਮਿਕ ਇੰਸਟੀਚਿਊਟ ਦੀ ਸ਼ੁਰੂਆਤੀ ਰਿਪੋਰਟ ਮੁਤਾਬਕ ਸਵੇਰੇ 6:02 ਮਿੰਟ 'ਤੇ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.6 ਮਾਪੀ ਗਈ। ਭੂਚਾਲ ਦਾ ਕੇਂਦਰ ਇਕ ਘੱਟ ਆਬਾਦੀ ਵਾਲਾ ਖੇਤਰ, ਕੋਰਿੰਥ ਖਾੜੀ ਦੇ ਤੱਟ 'ਤੇ 5 ਕਿਲੋਮਟਰ ਦੀ ਡੂੰਘਾਈ ਵਿਚ ਸਥਿਤ ਸੀ। ਭੂਚਾਲ ਨਾਲ ਹੁਣ ਤੱਕ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ।