ਭੂਚਾਲ ਤੋਂ ਬਾਅਦ ਸੁੱਕ ਗਿਆ ਮੈਕਸੀਕੋ ਦਾ ਅਗੁਆ ਅਜੁਲ ਝਰਨਾ

11/17/2017 12:40:25 PM

ਮੈਕਸੀਕੋ(ਭਾਸ਼ਾ)— ਮੈਕਸੀਕੋ ਵਿਚ ਆਏ ਭਿਆਨਕ ਭੂਚਾਲ ਕਾਰਨ ਦੇਸ਼ ਦੇ ਦੱਖਣੀ ਹਿੱਸੇ ਵਿਚ ਸਥਿਤ ਅਗੁਆ ਅਜੁਲ ਝਰਨਾ ਸੁੱਕ ਗਿਆ ਹੈ। ਫਿਰੋਜੀ ਰੰਗ ਦਾ ਇਹ ਖੂਬਸੂਰਤ ਝਰਨਾ ਹਰ ਸਾਲ ਲੱਖਾਂ ਸੈਲਾਨੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਸੀ। ਚੂਨਾ ਪੱਥਰ ਨਾਲ ਬਣੀਆਂ ਚੱਟਾਨਾਂ 'ਤੇ ਡਿੱਗਣ ਕਾਰਨ ਇਸ ਝਰਨੇ ਦੇ ਪਾਣਂ ਦਾ ਰੰਗ ਫਿਰੋਜੀ ਹੋ ਜਾਂਦਾ ਸੀ। ਇਹ ਝਰਨਾ ਸੈਲਾਨੀਆਂ ਤੋਂ ਹੋਣ ਵਾਲੀ ਆਮਦਨ ਦਾ ਇਕ ਵੱਡਾ ਸਰੋਤ ਸੀ। ਮੈਕਸੀਕੋ ਦੇ ਚਿਆਪਾਸ ਰਾਜ ਵਿਚ 8.2 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਵਿਚ 96 ਲੋਕਾਂ ਦੀ ਜਾਨ ਚਲੀ ਗਈ ਸੀ। ਘਰਾਂ ਅਤੇ ਇਮਾਰਤਾਂ ਦੇ ਢਹਿ ਜਾਣ ਤੋਂ ਇਲਾਵਾ ਇਸ ਭੂਚਾਲ ਦੇ ਚੱਲਦੇ ਅਗੁਆ ਅਜੁਲ ਨਦੀ ਦਾ ਤਲ ਵੀ ਪ੍ਰਭਾਵਿਤ ਹੋ ਗਿਆ ਸੀ, ਜਿਸ ਨਾਲ ਪਾਣੀ ਦਾ ਪੱਧਰ ਕਰੀਬ 1 ਮੀਟਰ ਤੱਕ ਘੱਟ ਗਿਆ। ਹਾਲਾਂਕਿ ਸਥਾਨਕ ਲੋਕ ਅਤੇ ਸਰਕਾਰ ਇਸ ਮੁਸ਼ਕਲ ਨਾਲ ਨਜਿੱਠਣ ਦੀ ਕੋਸ਼ਿਸ਼ ਕਰ ਰਹੇ ਹਨ।