ਮਹਾਸਾਗਰ ''ਚ ਨਹੀਂ, ਤਲਾਬ ਤੋਂ ਹੋਈ ਧਰਤੀ ''ਤੇ ਜੀਵਨ ਦੀ ਸ਼ੁਰੂਆਤ : ਸਟੱਡੀ

04/15/2019 1:58:14 PM

ਬੋਸਟਨ, (ਏਜੰਸੀਆਂ)- ਬ੍ਰਹਿਮੰਡ ਬਾਰੇ ਵਿਗਿਆਨੀ ਲਗਾਤਾਰ ਸਰਚ ਕਰਦੇ ਰਹਿੰਦੇ ਹਨ ਪਰ ਅਜੇ ਤਕ ਇਹ ਸਾਫ ਨਹੀਂ ਹੋ ਸਕਿਆ ਕਿ ਧਰਤੀ 'ਤੇ ਜੀਵਨ ਦੀ ਸ਼ੁਰੂਆਤ ਕਿਸ ਤਰ੍ਹਾਂ ਹੋਈ ਸੀ। ਵਿਗਿਆਨੀਆਂ ਦਾ ਦਾਅਵਾ ਹੈ ਕਿ ਜੀਵਨ ਦੀ ਸ਼ੁਰੂਆਤ ਪਾਣੀ ਤੋਂ ਹੋਈ ਸੀ ਅਤੇ ਕਿਹਾ ਜਾਂਦਾ ਹੈ ਕਿ ਸਭ ਤੋਂ ਪਹਿਲਾਂ ਮਹਾਸਾਗਰ 'ਚ ਜੀਵਨ ਦੀ ਸ਼ੁਰੂਆਤ ਹੋਈ ਸੀ। ਭਾਵੇਂਕਿ ਹਾਲ 'ਚ ਹੀ ਇਕ ਸਟੱਡੀ 'ਚ ਇਸ ਤੋਂ ਵੱਖ ਗੱਲ ਕਹੀ ਗਈ ਹੈ। ਇਸ ਸਟੱਡੀ 'ਚ ਕਿਹਾ ਗਿਆ ਹੈ ਕਿ ਧਰਤੀ 'ਤੇ ਜੀਵਨ ਦੀ ਸ਼ੁਰੂਆਤ ਲਈ ਇਕ ਛੋਟਾ ਜਿਹਾ ਤਲਾਬ ਹੀ ਅਨੁਕੂਲ ਸੀ। ਰਿਪੋਰਟ 'ਚ ਦੱਸਿਆ ਗਿਆ ਹੈ ਕਿ ਪਾਣੀ 'ਚ 10 ਸੈਂਟੀਮੀਟਰ ਦੀ ਡੂੰਘਾਈ 'ਚ ਨਾਈਟਰੋਜਨ ਆਕਸਾਈਡ ਦੀ ਚੰਗੀ ਮਾਤਰਾ ਹੁੰਦੀ ਹੈ ਅਤੇ ਜੀਵਨ ਦੀ ਸ਼ੁਰੂਆਤ ਲਈ ਸਹੀ ਵਾਤਾਵਰਣ ਦਾ ਨਿਰਮਾਣ ਕਰਦਾ ਹੈ।

ਜੀਵਨ ਦੀ ਸ਼ੁਰੂਆਤ ਲਈ ਨਾਈਟਰੋਜਨ ਫਿਕਸਿੰਗ ਜ਼ਰੂਰੀ-
ਮੈਸਾਚੁਸਮੇਟਮ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮ.ਆਈ.ਟੀ) ਦੀ ਰਿਪੋਰਟ ਅਨੁਸਾਰ ਸਮੁੰਦਰ ਦੀ ਡੂੰਘਾਈ 'ਤੇ ਨਾਈਟਰੋਜਨ ਆਸਾਨੀ ਨਾਲ ਨਹੀਂ ਫਿਕਸ ਹੁੰਦਾ। ਇਸ ਲਈ ਲਾਇਫ ਕੈਟਲਾਈਜਿੰਗ ਮੁਸ਼ਕਲ ਹੁੰਦੀ ਹੈ। ਸੋਧਕਰਤਾ ਸੁਕ੍ਰਤ ਰਾਜਨ ਨੇ ਕਿਹਾ ਕਿ ਜੀਵਨ ਦੀ ਸ਼ੁਰੂਆਤ ਲਈ ਨਾਈਟਰੋਜਨ ਫਿਕਸਿੰਗ ਜ਼ਰੂਰੀ ਹੈ ਅਤੇ ਇਹ ਸਮੁੰਦਰ ਦੀ ਡੂੰਘਾਈ 'ਚ ਸੰਭਵ ਨਹੀਂ ਹੈ। ਪਾਣੀ 'ਚ ਨਾਈਟਰੋਜਨ ਹੁੰਦਾ ਹੈ ਅਤੇ ਉਸ ਦੇ ਟੁੱਟਣ ਲਈ ਧਰਤੀ ਦੇ ਮਾਹੌਲ ਦੀ ਜ਼ਰੂਰਤ ਹੁੰਦੀ ਹੈ। ਵਾਯੂਮੰਡਲ 'ਚ ਹਾਜ਼ਰ ਨਾਈਟਰੋਜਨ 3 ਬਾਂਡ ਨਾਲ ਬੰਨ੍ਹਿਆ ਹੁੰਦਾ ਹੈ। ਇਸ ਲਈ ਇਸ ਦੇ ਟੁੱਟਣ ਲਈ ਜ਼ਿਆਦਾਤਰ ਐਨਰਜੀ ਦੀ ਜ਼ਰੂਰਤ ਹੁੰਦੀ ਹੈ।
 

ਨਾਈਟਰੋਜਨ, ਆਰ. ਐੱਨ. ਏ. ਨਾਲ ਮਿਲ ਕੇ ਜੀਵਨ ਦੀ ਸ਼ੁਰੂਆਤ ਕਰਨ 'ਚ ਹੁੰਦਾ ਹੈ ਜ਼ਿਆਦਾ ਉਪਯੋਗੀ-
ਉਨ੍ਹਾਂ ਕਿਹਾ ਕਿ ਉਸ ਸਮੇਂ ਵਾਯੂ ਮੰਡਲ 'ਚ ਲਾਈਟਿੰਗ ਜ਼ਰੀਏ ਨਾਈਟਰੋਜਨ ਫਿਕਸ ਹੋ ਕੇ ਮਹਾਸਾਗਰ 'ਚ ਵਰਖਾ ਜ਼ਰੀਏ ਡਿੱਗ ਕੇ ਜੀਵਨ ਦੀ ਸ਼ੁਰੂਆਤ ਕਰ ਸਕਦੀ ਸੀ ਪਰ ਇਸ ਲਈ ਨਹੀਂ ਸੰਭਵ ਲੱਗਦਾ ਕਿਉਂਕਿ ਮਹਾਸਾਗਰ 'ਚ ਹੇਠਾਂ ਮੌਜੂਦ ਆਇਰਨ ਇਸ ਫਿਕਸਡ ਨਾਈਟਰੋਜਨ ਨਾਲ ਜੀਵਨ ਦੇ ਕਾਰਕ ਖਤਮ ਕਰ ਦਿੰਦਾ ਹੈ, ਜੀਵਨ ਲਈ ਸਾਰੀਆਂ ਜ਼ਰੂਰਤਾਂ ਸਿਰਫ ਉਪਰਲੇ ਪਾਣੀ 'ਚ ਹੀ ਪੂਰੀਆਂ ਹੋ ਸਕਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਤਲਾਬ 'ਚ ਨਾਈਰੋਜਨ ਆਕਸਈਡ ਦਾ ਕਾਫੀ ਕੰਸਟ੍ਰੇਸ਼ਨ ਬਣ ਸਕਦਾ ਹੈ। ਤਲਾਬ 'ਚ ਅਲਟਰਾ ਵਾਈਲੇਟ ਰੇਜ਼ਰ ਅਤੇ ਆਇਰਨ ਦਾ ਵੀ ਪ੍ਰਭਾਵ ਘੱਟ ਹੁੰਦਾ ਹੈ। ਇਸ ਲਈ ਨਾਈਟਰੋਜਨ ਆਰ.ਐੱਨ.ਏ. ਨਾਲ ਮਿਲ ਕੇ ਜੀਵਨ ਦੀ ਸ਼ੁਰੂਆਤ ਕਰਨ 'ਚ ਜ਼ਿਆਦਾ ਸਹਿਯੋਗੀ ਹੁੰਦੀ ਹੈ।