ਅਮਰੀਕਾ ਦਾ ਰਾਸ਼ਟਰਪਤੀ ਬਣਨਾ ਮੇਰੇ ਲਈ ਮਾਣ ਦੀ ਗੱਲ : ਡਵੇਨ ਜਾਨਸਨ

04/11/2021 4:26:59 PM

ਲਾਸ ਏਂਜਲਸ (ਭਾਸ਼ਾ): ਹਾਲੀਵੁੱਡ ਅਦਾਕਾਰ ਡਵੇਨ ਜਾਨਸਨ ਨੇ ਕਿਹਾ ਕਿ ਜੇਕਰ ਉਹ ਕਦੇ ਅਮਰੀਕਾ ਦੇ ਰਾਸ਼ਟਰਪਤੀ ਬਣੇ ਤਾਂ ਦੇਸ਼ ਦੇ ਲੋਕਾਂ ਦੀ ਸੇਵਾ ਕਰਨਾ ਉਹਨਾਂ ਲਈ ਮਾਣ ਦੀ ਗੱਲ ਹੋਵੇਗੀ। ਜਾਨਸਨ ਦੀ ਇਹ ਟਿੱਪਣੀ ਉਸ ਸਰਵੇਖਣ ਦੇ ਜਵਾਬ ਵਿਚ ਆਈ ਹੈ ਜਿਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਦੀ ਲੱਗਭਗ ਅੱਧੀ ਆਬਾਦੀ ਚਾਹੁੰਦੀ ਹੈ ਕਿ ਉਹ ਰਾਸ਼ਟਰਪਤੀ ਅਹਦੇ ਦੀ ਚੋਣ ਲਈ ਦਾਅਵੇਦਾਰੀ ਪੇਸ਼ ਕਰੇ।

ਡਬਲਊ.ਡਬਲਊ.ਈ. ਦੇ ਪਹਿਲਵਾਨ ਤੋਂ ਅਦਾਕਾਰ ਬਣੇ ਜਾਨਸਨ ਨੇ ਇੰਸਟਾਗ੍ਰਾਮ 'ਤੇ ਲਿਖੀ ਪੋਸਟ ਵਿਚ ਇਕ ਲੇਖ ਸਾਂਝਾ ਕੀਤਾ, ਜਿਸ ਵਿਚ ਕਿਹਾ ਗਿਆ ਹੈ ਕਿ ਘੱਟੋ-ਘੱਟ 46 ਫੀਸਦੀ ਅਮਰੀਕੀ ਡਵੇਨ 'ਦੀ ਰੌਕ' ਜਾਨਸਨ ਵੱਲੋਂ ਰਾਸ਼ਟਰਪਤੀ ਅਹੁਦੇ ਦੀ ਦਾਅਵੇਦਾਰੀ ਦਾ ਸਮਰਥਨ ਕਰਨਗੇ।'' ਜਾਨਸਨ ਨੂੰ 'ਦੀ ਰੌਕ' ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਅਦਾਕਾਰ ਨੇ ਲਿਖਿਆ,''ਬਹੁਤ ਵਧੀਆ। ਮੈਨੂੰ ਨਹੀਂ ਲੱਗਦਾ ਕਿ ਸਾਡੇ ਸੰਸਥਾਪਕ ਮੈਂਬਰਾਂ ਨੇ ਕਦੇ ਸੋਚਿਆ ਹੋਵੇਗਾ ਕਿ ਕੋਈ 6 ਫੁੱਟ ਚਾਰ ਇੰਚ ਦਾ ਗੰਜਾ, ਟੈਟੂ ਗੁਦਵਾਉਣ ਵਾਲਾ, ਅੱਧਾ ਗੈਰ ਗੋਰਾ, ਅੱਧਾ ਸਮਾਓ, ਟਕੀਲਾ ਪੀਣ ਵਾਲਾ, ਫੈਨੀ ਬੈਗ ਪਾਉਣ ਵਾਲਾ ਸ਼ਖਸ਼ ਉਹਨਾਂ ਦੇ ਕਲੱਬ ਵਿਚ ਸ਼ਾਮਲ ਹੋਵੇਗਾ ਪਰ ਜੇਕਰ ਅਜਿਹਾ ਕਦੇ ਹੋਇਆ ਤਾਂ ਤੁਹਾਡੀ ਸੇਵਾ ਕਰਨਾ ਮੇਰੇ ਲਈ ਮਾਣ ਦੀ ਗੱਲ ਹੋਵੇਗੀ।'' 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ: ਰਾਸ਼ਟਰੀ ਸੁਤੰਤਰਤਾ ਦਿਵਸ ਪਰੇਡ ਲਗਾਤਾਰ ਦੂਜੇ ਸਾਲ ਵੀ ਹੋਈ ਰੱਦ

ਅਸਲ ਵਿਚ ਜਾਨਸਨ ਦੇ ਪਿਤਾ ਗੈਰ ਗੋਰੇ ਸਨ ਅਤੇ ਮਾਂ ਸਮਾਓ ਦੀ ਰਹਿਣ ਵਾਲੀ ਹੈ। ਨਾਲ ਹੀ ਉਹ ਫੈਨੀ ਮਤਲਬ ਅੱਗੇ ਲੱਕ ਵੱਲ ਬੰਨ੍ਹਣ ਵਾਲਾ ਬੈਗ ਪਾਉਣ ਦੇ ਸਟਾਈਲ ਲਈ ਮਸ਼ਹੂਰ ਹਨ। ਇਹ ਪਹਿਲੀ ਵਾਰ ਨਹੀਂ ਹੈ ਜਦੋਂ ਅਦਾਕਾਰ ਨੇ ਰਾਸ਼ਟਰਪਤੀ ਚੋਣਾਂ ਲੜਨ ਦੀ ਆਪਣੀ ਇੱਛਾ ਜ਼ਾਹਰ ਕੀਤੀ ਹੈ। ਜਾਨਸਨ ਨੇ 2017 ਵਿਚ ਕਿਹਾ ਸੀ ਕਿ ਉਹ ਰਾਸ਼ਟਰਪਤੀ ਅਹੁਦੇ ਲਈ ਦਾਅਵੇਦਾਰੀ ਪੇਸ਼ ਕਰਨ ਦੇ ਬਾਰੇ ਵਿਚ ਗੰਭੀਰਤਾ ਨਾਲ ਵਿਚਾਰ ਕਰ ਰਹੇ ਹਨ।

Vandana

This news is Content Editor Vandana