ਰੂਸ-ਯੂਕਰੇਨ ਜੰਗ ਦੌਰਾਨ ਇਹ ਦੇਸ਼ ਬਣਿਆ NATO ਦਾ ਮੈਂਬਰ, ਅਮਰੀਕਾ ਨੇ ਦੱਸਿਆ ਇਸ ਨੂੰ ਇਤਿਹਾਸਕ ਪਲ

03/08/2024 3:38:13 AM

ਸਟਾਕਹੋਮ - ਰੂਸ-ਯੂਕਰੇਨ ਯੁੱਧ ਦੌਰਾਨ ਸਵੀਡਨ ਨਾਟੋ ਦਾ ਮੈਂਬਰ ਬਣ ਗਿਆ ਹੈ। ਯੂਰਪੀ ਦੇਸ਼ ਸਵੀਡਨ ਵੀਰਵਾਰ ਨੂੰ ਰਸਮੀ ਤੌਰ 'ਤੇ ਉੱਤਰੀ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ 32ਵੇਂ ਮੈਂਬਰ ਵਜੋਂ ਸ਼ਾਮਲ ਹੋ ਗਿਆ। ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਅਤੇ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਇੱਕ ਸਮਾਰੋਹ ਦੀ ਪ੍ਰਧਾਨਗੀ ਕੀਤੀ ਜਿਸ ਵਿੱਚ ਸਵੀਡਨ ਦੇ ਸੰਗਠਨ ਵਿੱਚ ਸ਼ਾਮਲ ਹੋਣ ਬਾਰੇ ਦਸਤਾਵੇਜ਼ ਅਧਿਕਾਰਤ ਤੌਰ 'ਤੇ ਵਿਦੇਸ਼ ਵਿਭਾਗ ਨੂੰ ਸੌਂਪਿਆ ਗਿਆ। ਇਸ ਮੌਕੇ ਬਲਿੰਕਨ ਨੇ ਕਿਹਾ ਕਿ ਸਵੀਡਨ ਲਈ ਇਹ ਇਤਿਹਾਸਕ ਪਲ ਹੈ। ਗਠਜੋੜ ਲਈ ਇਹ ਇਤਿਹਾਸਕ ਹੈ। ਸਾਡਾ ਨਾਟੋ ਗਠਜੋੜ ਹੁਣ ਪਹਿਲਾਂ ਨਾਲੋਂ ਮਜ਼ਬੂਤ ​​ਅਤੇ ਵੱਡਾ ਹੈ।

ਇਹ ਵੀ ਪੜ੍ਹੋ - ਕੈਨੇਡਾ ਦੀ ਰਾਜਧਾਨੀ 'ਚ ਹੋਈ ਗੋਲੀਬਾਰੀ, 4 ਬੱਚਿਆਂ ਸਣੇ 6 ਲੋਕਾਂ ਦੀ ਮੌਤ

ਸਵੀਡਨ ਦੇ ਪ੍ਰਧਾਨ ਮੰਤਰੀ ਉਲਫ ਕ੍ਰਿਸਟਰਸਨ ਨੇ ਨਾਟੋ ਦਾ ਮੈਂਬਰ ਬਣਨ 'ਤੇ ਖੁਸ਼ੀ ਪ੍ਰਗਟਾਈ ਹੈ। ਉਸਨੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਿਖਿਆ 32ਵੇਂ ਮੈਂਬਰ ਵਜੋਂ ਸਾਡਾ ਸਵਾਗਤ ਕਰਨ ਲਈ ਸਾਰੇ ਸਾਥੀਆਂ ਦਾ ਧੰਨਵਾਦ। ਅਸੀਂ ਏਕਤਾ ਅਤੇ ਬੋਝ-ਵੰਡ ਲਈ ਯਤਨ ਕਰਾਂਗੇ ਅਤੇ ਵਾਸ਼ਿੰਗਟਨ ਸੰਧੀ ਦੇ ਮੁੱਲਾਂ ਆਜ਼ਾਦੀ, ਲੋਕਤੰਤਰ, ਵਿਅਕਤੀਗਤ ਆਜ਼ਾਦੀ ਅਤੇ ਕਾਨੂੰਨ ਦੇ ਸਾਸ਼ਨ ਦੀ ਪੂਰੀ ਤਰ੍ਹਾਂ ਪਾਲਣਾ ਕਰਾਂਗੇ। ਲਗਭਗ 2 ਸਾਲ ਦੇ ਇੰਤਜ਼ਾਰ ਤੋਂ ਬਾਅਦ, ਸਵੀਡਨ ਇਸ ਸ਼ਕਤੀਸ਼ਾਲੀ ਫੌਜੀ ਗਠਜੋੜ ਦਾ ਮੈਂਬਰ ਬਣ ਗਿਆ ਹੈ।

ਇਹ ਵੀ ਪੜ੍ਹੋ - Xiaomi 14 ਭਾਰਤ 'ਚ ਲਾਂਚ, 11 ਮਾਰਚ ਤੋਂ ਸ਼ੁਰੂ ਹੋਵੇਗੀ ਵਿਕਰੀ, ਤੁਹਾਡੇ ਹੋਸ਼ ਉਡਾ ਦੇਵੇਗੀ ਇਸ ਦੀ ਕੀਮਤ

 ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

Inder Prajapati

This news is Content Editor Inder Prajapati