ਚੀਨ ਦੇ ਅਰਥਚਾਰੇ ਵਿਚ ਭਾਰੀ ਗਿਰਾਵਟ ਕਾਰਨ ਦੁਨੀਆ ਭਰ ਦੀ ਵਧੀ ਚਿੰਤਾ

08/14/2023 5:35:58 PM

ਨਵੀਂ ਦਿੱਲੀ - ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਚੀਨ ਆਪਣੇ ਤਗੜੇ ਆਰਥਿਕ ਵਿਕਾਸ ਲਈ ਜਾਣਿਆ ਜਾਂਦਾ ਰਿਹਾ ਹੈ। ਇਸ ਨੇ ਵਿਸ਼ਵ ਅਰਥਚਾਰੇ ਨੂੰ ਅੱਗੇ ਵਧਾਉਣ ਵਿਚ ਇੱਕ ਮਜ਼ਬੂਤ ਅਤੇ ਮੁੱਖ ਭੂਮਿਕਾ ਨਿਭਾਈ ਹੈ। ਹੁਣ ਇਸ ਵਿਚ ਗਿਰਾਵਟ ਕਾਰਨ ਚੀਨੀ ਲੋਕਾਂ ਅਤੇ ਦੁਨੀਆ ਦੇ ਹੋਰ ਦੇਸ਼ਾਂ ਲਈ ਖ਼ਤਰਾ ਪੈਦਾ ਹੋ ਗਿਆ ਹੈ। ਮਹਾਮਾਰੀ ਦੇ ਸੰਕਟ ਕਾਰਨ ਚੀਨ ਦੀ ਆਰਥਿਕਤਾ ਨੂੰ ਵੱਡਾ ਧੱਕਾ ਲੱਗਾ ਹੈ। ਪਰ ਇਸ ਦੇ ਜਲਦੀ ਹੀ ਪਟੜੀ 'ਤੇ ਪਰਤਣ ਦੀ ਉਮੀਦ ਕੀਤੀ ਜਾ ਰਹੀ ਸੀ। ਉਮੀਦ ਦੇ ਉਲਟ ਅਜਿਹਾ ਨਹੀਂ ਹੋ  ਸਕਿਆ। 

ਅੰਕੜੇ ਦੱਸਦੇ ਹਨ ਕਿ ਪਿਛਲੇ 5-6 ਮਹੀਨਿਆਂ ਤੋਂ ਚੀਨ ਦੇ ਨਿਰਯਾਤ ਵਿੱਚ ਲਗਾਤਾਰ ਤੀਜੇ ਮਹੀਨੇ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਪੰਜ ਮਹੀਨਿਆਂ ਤੋਂ ਵਿਦੇਸ਼ੀ ਵਸਤੂਆਂ ਦੀ ਦਰਾਮਦ ਘਟ ਰਹੀ ਹੈ। ਖਾਣ-ਪੀਣ ਤੋਂ ਲੈ ਕੇ ਮਕਾਨਾਂ ਤੱਕ ਦੀਆਂ ਕੀਮਤਾਂ ਵਿੱਚ ਭਾਰੀ ਗਿਰਾਵਟ ਕਾਰਨ ਵਪਾਰਕ ਗਤੀਵਿਧੀਆਂ ਮੱਠੀ ਪੈਣ ਦੇ ਸੰਕੇਤ ਮਿਲੇ ਹਨ।

ਇਹ ਵੀ ਪੜ੍ਹੋ : ਡਿਜੀਟਲ ਨਿੱਜੀ ਡਾਟਾ ਸੁਰੱਖਿਆ ਬਿੱਲ ਬਣਿਆ ਐਕਟ, ਰਾਸ਼ਟਰਪਤੀ ਤੋਂ ਮਿਲੀ ਮਨਜ਼ੂਰੀ

ਚੀਨ ਦੀ ਹਾਊਸਿੰਗ ਮਾਰਕੀਟ 'ਚ ਸੰਕਟ ਪਿਛਲੇ ਕੁਝ ਸਾਲਾਂ ਤੋਂ ਡੂੰਘਾ ਹੁੰਦਾ ਜਾ ਰਿਹਾ ਹੈ। ਪ੍ਰਮੁੱਖ ਰੀਅਲ ਅਸਟੇਟ ਡਿਵੈਲਪਰ ਕੰਟਰੀ ਗਾਰਡਨ ਨੇ ਆਪਣੇ ਬਾਂਡ ਭੁਗਤਾਨ 'ਤੇ ਡਿਫਾਲਟ ਕੀਤਾ ਹੈ। ਕੰਪਨੀ ਨੂੰ ਸਾਲ ਦੇ ਪਹਿਲੇ ਛੇ ਮਹੀਨਿਆਂ 'ਚ 63 ਹਜ਼ਾਰ ਕਰੋੜ ਰੁਪਏ ਨੁਕਸਾਨ ਹੋ ਜਾਂਦਾ ਹੈ। ਚੀਨੀ ਅਰਥਵਿਵਸਥਾ ਦੇ ਕਮਜ਼ੋਰ ਹੋਣ ਨਾਲ ਕਈ ਵਸਤੂਆਂ ਦੀ ਮੰਗ ਪ੍ਰਭਾਵਿਤ ਹੋਵੇਗੀ। ਬ੍ਰਾਜ਼ੀਲ ਦੇ ਸੋਇਆਬੀਨ, ਅਮਰੀਕਾ ਦੇ ਬੀਫ ਅਤੇ ਇਟਲੀ ਦੇ ਲਗਜ਼ਰੀ ਸਮਾਨ ਸਮੇਤ ਕਈ ਵਸਤੂਆਂ ਦੀ ਮੰਗ ਘਟੀ ਹੈ। ਉਦਯੋਗਾਂ ਲਈ ਲੋੜੀਂਦੇ ਤੇਲ, ਖਣਿਜ, ਧਾਤਾਂ ਅਤੇ ਹੋਰ ਵਸਤਾਂ ਦੀ ਮੰਗ ਵੀ ਘਟ ਗਈ ਹੈ। ਹਾਂਗਕਾਂਗ ਸਥਿਤ ਆਸਟਰੇਲੀਆਈ ਵਿੱਤੀ ਸੇਵਾ ਫਰਮ ਮੇਕਵਾਇਰ ਦੇ ਮੁੱਖ ਅਰਥ ਸ਼ਾਸਤਰੀ ਲੈਰੀ ਹੂ ਦਾ ਕਹਿਣਾ ਹੈ ਕਿ ਚੀਨ ਦੁਨੀਆ ਦਾ ਸਭ ਤੋਂ ਵੱਡਾ ਵਸਤੂ ਉਪਭੋਗਤਾ ਹੈ। ਇਸ ਕਾਰਨ ਚੀਨ ਵਿਚ ਗਿਰਾਵਟ ਦਾ ਅਸਰ ਹੋਰ ਦੇਸ਼ਾਂ ਉੱਤੇ ਪੈਣਾ ਸੁਭਾਵਕ ਹੈ।

ਇਹ ਵੀ ਪੜ੍ਹੋ : ਨੇਪਾਲ ਤੋਂ ਟਮਾਟਰ ਅਤੇ ਅਫਰੀਕਾ ਤੋਂ ਦਾਲ , ਮਹਿੰਗਾਈ ’ਤੇ ਇੰਝ ਕਾਬੂ ਪਾਏਗੀ ਸਰਕਾਰ

ਬਦਲਦੀਆਂ ਸਥਿਤੀਆਂ ਦੇ ਵਿਚਕਾਰ, ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਘਰੇਲੂ ਖਪਤਕਾਰਾਂ ਦੇ ਖਰਚਿਆਂ ਦੀ ਪ੍ਰਣਾਲੀ 'ਤੇ ਜ਼ੋਰ ਦੇ ਰਹੀ ਹੈ। ਦਰਅਸਲ, ਬੁਨਿਆਦੀ ਢਾਂਚੇ ਅਤੇ ਨਿਰਯਾਤ ਵਿਚ ਸਰਕਾਰੀ ਨਿਵੇਸ਼ 'ਤੇ ਆਧਾਰਿਤ 20 ਸਾਲ ਪੁਰਾਣੇ ਮਾਡਲ ਦੇ ਦਿਨ ਖਤਮ ਹੋ ਗਏ ਹਨ। ਚੀਨ ਦੇ ਵਧਦੇ ਨਿਰਯਾਤ ਦੇ ਵਿਚਕਾਰ ਦੁਨੀਆ ਦੇ ਹੋਰ ਦੇਸ਼ਾਂ ਖਾਸ ਕਰਕੇ ਅਮਰੀਕਾ ਵਿੱਚ ਫੈਕਟਰੀਆਂ ਦੀਆਂ ਨੌਕਰੀਆਂ ਖੁੱਸਣ ਕਾਰਨ ਵਪਾਰਕ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ। ਸਾਬਕਾ ਅਮਰੀਕੀ ਰਾਸ਼ਟਰਪਤੀ ਟਰੰਪ ਤੋਂ ਬਾਅਦ ਰਾਸ਼ਟਰਪਤੀ ਬਾਇਡੇਨ ਨੇ ਕਈ ਪਾਬੰਦੀਆਂ ਲਗਾਈਆਂ ਹਨ। 

ਪਾਬੰਦੀਆਂ ਲਗਾਈਆਂ ਗਈਆਂ ਹਨ। ਇੱਥੇ ਅਮਰੀਕਾ-ਚੀਨ ਸੰਘਰਸ਼ ਕਾਰਨ ਬਹੁਰਾਸ਼ਟਰੀ ਕੰਪਨੀਆਂ ਨੇ ਭਾਰਤ, ਵੀਅਤਨਾਮ ਅਤੇ ਮੈਕਸੀਕੋ ਵਰਗੇ ਦੇਸ਼ਾਂ ਵਿੱਚ ਫੈਕਟਰੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦਾ ਅਸਰ ਅਰਥਵਿਵਸਥਾ 'ਤੇ ਪਵੇਗਾ।

ਬੱਚਤ ਵਿਚ ਵਾਧਾ, ਨਿਵੇਸ਼ ਅਤੇ ਖਪਤਕਾਰਾਂ ਦੇ ਖਰਚਿਆਂ ਵਿੱਚ ਕਮਜ਼ੋਰੀ ਜਨਤਾ ਦੇ ਵਿਸ਼ਵਾਸ ਦੀ ਘਾਟ ਕਾਰਨ ਹੈ। ਬਿਲਡਰਾਂ ਨੇ ਕਈ ਦਹਾਕਿਆਂ ਤੋਂ ਬਹੁਤ ਵੱਡੇ ਪੈਮਾਨੇ 'ਤੇ ਉਸਾਰੀ ਕੀਤੀ ਹੈ। ਹੁਣ ਵੱਡੇ ਸ਼ਹਿਰਾਂ ਵਿੱਚ ਨਵੇਂ ਬਣੇ ਅਪਾਰਟਮੈਂਟ ਖਾਲੀ ਪਏ ਹਨ। ਹਾਲਾਂਕਿ, ਬਹੁਤ ਸਾਰੇ ਅਰਥਸ਼ਾਸਤਰੀ ਉਮੀਦ ਕਰਦੇ ਹਨ ਕਿ ਕੀਮਤ ਦੀ ਸਲਾਈਡ ਬੰਦ ਹੋ ਜਾਵੇਗੀ। ਸਰਕਾਰ ਨੇ ਪ੍ਰਾਈਵੇਟ ਕਾਰੋਬਾਰੀਆਂ ਨੂੰ ਸਹੂਲਤਾਂ ਦੇਣੀਆਂ ਸ਼ੁਰੂ ਕੀਤੀਆਂ ਹਨ ਭਾਵ ਸਰਕਾਰ ਨੇ ਨਿੱਜੀ ਕਾਰੋਬਾਰੀਆਂ 'ਤੇ ਸਖਤੀ ਵੀ ਘਟਾ ਦਿੱਤੀ ਹੈ। ਹਾਂਗਕਾਂਗ ਸਥਿਤ ਨਿਵੇਸ਼ ਕੰਪਨੀ ਗ੍ਰੇਟਰ ਚਾਈਨਾ ਦੇ ਮੁੱਖ ਅਰਥ ਸ਼ਾਸਤਰੀ ਬਰੂਸ ਪੇਂਗ ਦਾ ਕਹਿਣਾ ਹੈ ਕਿ ਸਰਕਾਰ ਦੀ ਨੀਤੀ ਘਰੇਲੂ ਮੰਗ ਨੂੰ ਵਧਾਉਣ ਦੀ ਹੈ।

ਇਹ ਵੀ ਪੜ੍ਹੋ :  ਕਰਜ਼ਾ ਲੈਣ ਵਾਲਿਆਂ ਲਈ ਝਟਕਾ, ਜਨਤਕ ਖੇਤਰ ਦੇ ਕਈ ਬੈਂਕਾਂ ਨੇ ਵਧਾਈਆਂ ਵਿਆਜ ਦਰਾਂ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 

Harinder Kaur

This news is Content Editor Harinder Kaur