ਯੋਨ ਸ਼ੋਸ਼ਣ ਦੇ ਦੋਸ਼ਾਂ ਤੋਂ ਬਾਅਦ ਡਿਜ਼ਨੀ ਨੇ ਇਸ ਅਭਿਨੇਤਾ ਨੂੰ ਕਿਹਾ ਅਲਵਿਦਾ

12/15/2018 8:19:56 PM

ਲਾਸ ਏਂਜਲਸ (ਭਾਸ਼ਾ)- ਡਿਜ਼ਨੀ ਕੇਬਲ ਨੈਟਵਰਕ ਨੇ 13 ਸਾਲ ਦੀ ਇਕ ਲੜਕੀ ਦੇ ਯੌਨ ਸ਼ੋਸ਼ਣ ਦੀ ਕੋਸ਼ਿਸ਼ ਦੇ ਦੋਸ਼ ਵਿਚ ਗ੍ਰਿਫਤਾਰ ਐਂਡੀ ਮੈਕ ਦੇ ਅਭਿਨੇਤਾ ਸਟਾਨੀ ਵੇਸਟਮੋਰਲੈਂਡ ਨਾਲ ਆਪਣੇ ਰਿਸ਼ਤੇ ਖਤਮ ਕਰ ਦਿੱਤੇ ਹਨ। ਇਸ ਲੜਕੀ ਨਾਲ ਉਸ ਦੀ ਆਨਲਾਈ ਮੁਲਾਕਾਤ ਹੋਈ ਸੀ। ਡੈਡਲਾਈਨ ਨੇ ਖਬਰ ਦਿੱਤੀ ਹੈ ਕਿ 48 ਸਾਲਾ ਵੈਸਟਮੋਰਲੈਂਡ ਡਿਜ਼ਨੀ ਚੈਨਲ ਦੇ ਪ੍ਰੋਗਰਾਮ 'ਐਂਡੀ ਮੈਕ' ਵਿਚ ਦਾਦਾ ਦੀ ਭੂਮਿਕਾ ਨਿਭਾਉਂਦਾ ਹੈ। ਡਿਜ਼ਨੀ ਚੈਨਲ ਦੇ ਬੁਲਾਰੇ ਨੇ ਇਕ ਬਿਆਨ ਵਿਚ ਕਿਹਾ ਕਿ 'ਐਂਡੀ ਮੈਕ' ਲੜੀਵਾਰ ਵਿਚ ਕੰਮ ਕਰਨ ਵਾਲੇ ਇਕ ਅਦਾਕਾਰ ਸਟਾਨੀ ਵੇਸਟਮੋਰਲੈਂਡ ਨੂੰ ਅੱਜ ਸਾਲਟ ਲੇਕ ਸਿਟੀ ਵਿਚ ਗ੍ਰਿਫਤਾਰ ਕਰ ਲਿਆ ਗਿਆ। ਦੋਸ਼ਾਂ ਦੀ ਕੁਦਰਤੀ ਅਤੇ ਨਾਬਾਲਗ ਮੁਲਾਜ਼ਮਾਂ ਦੇ ਕਲਿਆਣ ਪ੍ਰਤੀ ਸਾਡੀ ਜ਼ਿੰਮੇਵਾਰੀ ਦੇ ਮੱਦੇਨਜ਼ਰ, ਅਸੀਂ ਉਨ੍ਹਾਂ ਨੂੰ ਉਨ੍ਹਾਂ ਦੀ ਭੂਮਿਕਾ ਤੋਂ ਮੁਕਤ ਕਰ ਦਿੱਤਾ ਹੈ ਅਤੇ ਉਹ ਲੜੀਵਾਰ ਵਿਚ ਅੱਗੇ ਤੋਂ ਵੀ ਕੰਮ ਨਹੀਂ ਕਰ ਸਕਣਗੇ। ਇਸ ਪ੍ਰੋਗਰਾਮ ਦੀ ਤੀਜੀ ਲੜੀ ਦਾ ਪ੍ਰੋਡਕਸ਼ਨ ਅਗਲੇ ਹਫਤੇ ਪੂਰਾ ਹੋ ਰਿਹਾ ਹੈ।

ਵੈਸਟਮੋਰਲੈਂਡ ਨੂੰ ਸ਼ੁੱਕਰਵਾਰ ਨੂੰ ਯੂਟਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਟੀ.ਵੀ. ਸਟੇਸ਼ਨ ਕੇ.ਐਸ.ਐਲ. ਮੁਤਾਬਕ ਅਦਾਲਤੀ ਦਸਤਾਵੇਜ਼ ਕਹਿੰਦੇ ਹਨ ਕਿ ਉਨ੍ਹਾਂ ਨੂੰ ਇੰਟਰਨੈੱਟ ਜਾਂ ਲਿਖਤੀ ਸੰਦੇਸ਼ ਰਾਹੀਂ ਨਾਬਾਲਗਾਂ ਨੂੰ ਲਾਲਚ ਦੇਣ ਦੀ ਜਾਂਚ ਦੇ ਸਿਲਸਿਲੇ ਵਿਚ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਇਲਾਵਾ ਉਸ 'ਤੇ ਨਾਬਾਲਗਾਂ ਲਈ ਨੁਕਸਾਨਦੇਹ ਸਮੱਗਰੀ ਦੀ ਵਰਤੋਂ ਕਰਨ ਦੇ ਚਾਰ ਦੋਸ਼ ਵੀ ਲਗਾਏ ਗਏ ਹਨ। ਸਾਲਟ ਲੇਕ ਵਿਚ ਥਰਡ ਡਿਸਟ੍ਰਿਕਟ ਅਦਾਲਤ ਵਿਚ ਦਿੱਤੇ ਗਏ ਹਲਫਨਾਮੇ ਵਿਚ ਸੰਕੇਤ ਦਿੱਤਾ ਗਿਆ ਹੈ ਕਿ ਵੈਸਟਮੋਰਲੈਂਡ ਨੇ ਇਕ ਅਜਿਹੀ ਐਪ ਰਾਹੀਂ ਇਹ ਮੰਨਦੇ ਹੋਏ ਲੜਕੀ ਨਾਲ ਸੰਪਰਕ ਸਥਾਪਿਤ ਕੀਤਾ ਕਿ ਉਹ ਨਾਬਾਲਗ ਹੈ। ਇਸ ਐਪ ਦੀ ਵਰਤੋਂ ਡੇਟਿੰਗ ਅਤੇ ਯੌਨ ਗਤੀਵਿਧੀਆਂ ਲਈ ਲੋਕਾਂ ਨਾਲ ਮਿਲਣ ਲਈ ਕੀਤਾ ਜਾਂਦਾ ਹੈ। 

Sunny Mehra

This news is Content Editor Sunny Mehra