ਅਥਾਹ ਖੂਬਸੂਰਤੀ ਕਾਰਨ 7ਵੇਂ ਅਜੂਬੇ ਵਜੋਂ ਜਾਣਿਆ ਜਾਂਦੈ ''ਹਾਲੋਂਗ ਬੇ''

11/20/2017 3:16:42 PM

ਹਨੋਈ (ਏਜੰਸੀ)- ਇਹ ਤਸਵੀਰ ਵੀਅਤਨਾਮ ਦੀ ਹਾਲੋਂਗ ਖਾੜੀ ਦੀ ਹੈ, ਜਿੱਥੇ ਚਾਰੋਂ ਪਾਸੇ ਲਾਈਮਸਟੋਨ ਦੀਆਂ ਚੱਟਾਨਾਂ ਵਾਲੇ 1960 ਟਾਪੂ ਹਨ। ਇਥੇ ਛੋਟੀਆਂ ਕਿਸ਼ਤੀਆਂ ਦੇ ਨਾਲ-ਨਾਲ ਕਰੂਜ਼ ਸ਼ਿਪ ਵੀ ਆਉਂਦੇ ਹਨ। ਇਸ ਖੇਤਰਦੀ ਖੂਬਸੂਰਤੀ ਅਤੇ ਮਹੱਤਵ ਦੇ ਚਲਦੇ ਸਾਲ 1994 ਵਿਚ ਯੂਨੈਸਕੋ ਨੇ ਇਸ ਨੂੰ ਵਿਸ਼ਵ ਧਰੋਹਰ ਐਲਾਨ ਦਿੱਤਾ ਸੀ। ਇਸ ਕਾਰਨ ਇਹ ਵੀਅਤਨਾਮ ਦਾ ਪ੍ਰਸਿਧ ਸੈਲਾਨੀ ਖੇਤਰ ਵੀ ਹੈ। 900 ਵਰਗ ਕਿਲੋਮੀਟਰ ਵਿਚ ਫੈਲੇ ਇਸ ਖਾੜੀ ਖੇਤਰ ਵਿਚ ਕੁਝ ਚਟਾਨਾਂ ਅਜਿਹੀਆਂ ਹਨ, ਜਿਨ੍ਹਾਂ ਅੰਦਰ ਤੱਕ ਕਿਸ਼ਤੀਆਂ ਹਨ। 1600 ਤੋਂ ਜ਼ਿਆਦਾ ਸਥਾਨਕ ਮਛੇਰੇ ਇਥੇ ਤੈਰਦੇ ਘਰਾਂ ਵਿਚ ਰਹਿੰਦੇ ਹਨ, ਉਨ੍ਹਾਂ ਘਰਾਂ ਵਿਚ ਸਥਾਨਕ ਸੰਸਕ੍ਰਿਤੀ ਵੀ ਦਿਖਾਈ ਦਿੰਦੀ ਹੈ। ਅਜਿਹੀਆਂ ਕਈ ਖੂਬੀਆਂ ਕਾਰਨ ਇਸ ਨੂੰ ਦੁਨੀਆ ਦੇ 7 ਨਵੇਂ ਅਜੂਬਿਆਂ ਵਿਚੋਂ ਇਕ ਕਿਹਾ ਜਾਂਦਾ ਹੈ। ਹਾਲੋਂਗ ਖਾੜੀ ਵਿਚ ਹਜ਼ਾਰਾਂ ਚੂਨਾ ਪੱਥਰ ਕੇਟ ਅਤੇ ਕਈ ਆਕਰਿਤੀਆਂ ਤੇ ਕਈ ਆਕਾਰਾਂ ਦੇ ਟਾਪੂ ਹਨ।