ਜਲਵਾਯੂ ਪਰਿਵਰਤਨ ਕਾਰਨ ਕਿਤੇ ਹੜ੍ਹ ਤੇ ਕਿਤੇ ਸੋਕਾ, ਜ਼ਿੰਬਾਬਵੇ ਵਿਚ ਹਾਲਾਤ ਖਰਾਬ

12/07/2019 6:46:34 PM

ਹਰਾਰੇ- ਦੁਨੀਆ ਭਰ ਵਿਚ ਜਿਸ ਤਰ੍ਹਾਂ ਨਾਲ ਜਲਵਾਯੂ ਪਰਿਵਰਤਨ ਦੇਖਣ ਨੂੰ ਮਿਲ ਰਿਹਾ ਹੈ ਉਸ ਦੇ ਭਿਆਨਕ ਨਤੀਜੇ ਵੀ ਦੇਖਣ ਨੂੰ ਮਿਲ ਰਹੇ ਹਨ। ਕਈ ਦੇਸ਼ਾਂ ਵਿਚ ਬਰਸਾਤ ਤੇ ਪਾਣੀ ਨਾਲ ਤਬਾਹੀ ਮਚ ਰਹੀ ਹੈ ਤੇ ਕਿਤੇ ਕੋਈ ਦੇਸ਼ ਭਿਆਨਕ ਸੋਕੇ ਦੀ ਲਪੇਟ ਵਿਚ ਹੈ। ਸੋਕੇ ਨਾਲ ਪ੍ਰਭਾਵਿਤ ਜ਼ਿੰਬਾਬਵੇ ਵਿਚ ਹੁਣ ਜਾਨਵਰਾਂ ਲਈ ਚਾਰਾ ਵੀ ਨਹੀਂ ਮਿਲ ਰਿਹਾ ਹੈ, ਜਿਸ ਨਾਲ ਪਸੂ ਮਰਦੇ ਜਾ ਰਹੇ ਹਨ। 

ਸੋਕੇ ਕਾਰਨ ਜ਼ਿੰਬਾਬਵੇ ਵਿਚ ਹਾਲਾਤ ਖਰਾਬ
ਕੁਝ ਸਾਲ ਪਹਿਲਾਂ ਤੱਕ ਜ਼ਿੰਬਾਬਵੇ ਦੇ ਪਸ਼ੂਪਾਲਕ ਆਰਾਮ ਨਾਲ ਜ਼ਿੰਦਗੀ ਗੁਜ਼ਾਰ ਰਹੇ ਸਨ ਪਰ ਜਲਵਾਯੂ ਪਰਿਵਰਤਨ ਦੇ ਕਾਰਨ ਉਹ ਅੱਜ ਸੰਕਟ ਵਿਚ ਆ ਗਏ ਹਨ। ਉਹਨਾਂ ਦੇ ਪਾਲਤੂ ਜਾਨਵਰ ਰੋਜ਼ਾਨਾ ਮਰ ਰਹੇ ਹਨ। ਦੇਸ਼ ਦੇ ਪੱਛਮੀ ਖੇਤਰ ਵੱਡੀ ਗਿਣਤੀ ਵਿਚ ਕਿਸਾਨ ਪਸ਼ੂਪਾਲਣ ਕਰਦੇ ਸਨ ਪਰ ਹੁਣ ਉਹਨਾਂ ਨੂੰ ਨੁਕਸਾਨ ਚੁੱਕਣਾ ਪੈ ਰਿਹਾ ਹੈ। ਪਾਣੀ ਤੇ ਭੋਜਨ ਦੀ ਕਮੀ ਨਾਲ ਜਾਨਵਰ ਮਰ ਰਹੇ ਹਨ। ਜਲਵਾਯੂ ਪਰਿਵਰਤਨ ਦੇ ਕਾਰਨ ਜ਼ਿੰਬਾਬਵੇ ਦੇ ਕਿਸਾਨ ਲਗਾਤਾਰ ਸੋਕੇ ਦੀ ਮਾਰ ਝੱਲ ਰਹੇ ਹਨ, ਇਸ ਨਾਲ ਨਜਿੱਠਣ ਦੇ ਲਈ ਪਸ਼ੂਪਾਲਣ ਦੇ ਤਰੀਕਿਆਂ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਾਰੇ ਲੋਕ ਨਵੇਂ ਤਰੀਕਿਆਂ ਨੂੰ ਸਮਝ ਨਹੀਂ ਪਾ ਰਹੇ ਹਨ।

ਲਗਾਤਾਰ ਮਰ ਰਹੇ ਹਨ ਜਾਨਵਰ
ਸਤੰਬਰ ਤੇ ਅਕਤੂਬਰ ਮਹੀਨੇ ਵਿਚ ਜ਼ਿੰਬਾਬਵੇ ਦੇ ਮਾਟਾਬੇਲੇਲੈਂਡ ਨਾਰਥ ਵਿਚ ਸੋਕੇ, ਪਾਣੀ ਦੀ ਕਿੱਲਤ ਤੇ ਚਾਰਗਾਹ ਵਿਚ ਕਮੀ ਦੇ ਕਾਰਨ ਲਗਭਗ 2600 ਪਸ਼ੂਆਂ ਦੀ ਮੌਤ ਹੋ ਚੁੱਕੀ ਹੈ। ਸੂਬੇ ਦੇ ਵੇਟਨਰੀ ਸਰਵਿਸ ਵਿਭਾਗ ਦੇ ਅਧਿਕਾਰੀ ਪੋਲੇਕਸ ਮੋਯੋ ਵੀ ਇਸ ਨੂੰ ਲੈ ਕੇ ਗੰਭੀਰ ਚਿੰਤਾ ਜਤਾ ਚੁੱਕੇ ਹਨ ਪਰ ਹੱਲ ਕਿਸੇ ਨੂੰ ਨਹੀਂ ਮਿਲ ਰਿਹਾ। ਉਹ ਕਹਿੰਦੇ ਹਨ ਕਿ ਮੈਨੂੰ ਲੱਗਦਾ ਹੈ ਕਿ ਨੁਕਸਾਨ ਬਹੁਤ ਜ਼ਿਆਦਾ ਹੋਵੇਗਾ ਕਿਉਂਕਿ ਕਈ ਜਾਨਵਰਾਂ ਦੀ ਸਥਿਤੀ ਬਹੁਤ ਖਰਾਬ ਹੈ, ਸਾਲ ਭਰ ਪਹਿਲਾਂ ਇਸ ਮਿਆਦ ਵਿਚ 766 ਜਾਨਵਰਾਂ ਦੀ ਮੌਤ ਹੋਈ ਸੀ।
 

Baljit Singh

This news is Content Editor Baljit Singh