ਸਾਵਧਾਨ! ਵਿਗੜੀ ਹੋਈ ਰੁਟੀਨ ਕਾਰਨ ਹੋ ਸਕਦੈ ਕੈਂਸਰ

05/22/2019 8:16:49 PM

ਵਾਸ਼ਿੰਗਟਨ—ਲਗਾਤਾਰ ਬਦਲਦੀ ਸ਼ਿਫਟ 'ਚ ਕੰਮ ਕਰਨ ਅਤੇ ਅਧੂਰੀ ਨੀਂਦ ਲੈਣ ਵਾਲੇ ਲੋਕਾਂ ਨੂੰ ਕੈਂਸਰ ਹੋਣ ਦਾ ਖਤਰਾ ਵੱਧ ਰਹਿੰਦਾ ਹੈ। ਵਿਗਿਆਨੀਆਂ ਦਾ ਮੰਨਣਾ ਹੈ ਕਿ ਸਰੀਰ ਦਾ ਸਮਾਂ ਬਦਲਣ ਜਾਂ ਸਰਕੇਡੀਅਨ ਰਿਦਮ ਖਰਾਬ ਹੋਣ ਕਾਰਨ ਕੈਂਸਰ ਵਰਗੀ ਖਤਰਨਾਕ ਬੀਮਾਰੀ ਹੋਣ ਦਾ ਖਦਸ਼ਾ ਵੱਧ ਜਾਂਦਾ ਹੈ। ਜਦੋਂ ਕੁਦਰਤ ਨਾਲ ਸਰੀਰ ਦਾ ਤਾਲਮੇਲ ਸਹੀ ਨਹੀਂ ਹੁੰਦਾ ਤਾਂ ਸਰੀਰ ਕੈਂਸਰ ਨਾਲ ਲੜਨ 'ਚ ਵੀ ਸਮਰੱਥ ਨਹੀਂ ਹੁੰਦਾ।

ਜੀਨ 'ਚ ਹੋ ਜਾਂਦੇ ਹਨ ਬਦਲਾਅ
ਪੈਨਸਿਲਵੇਨੀ ਦੀ ਨਿਊ ਯੂਨੀਵਰਸਿਟੀ ਦੀ ਖੋਜ 'ਚ ਇਹ ਪਤਾ ਲੱਗਾ ਹੈ ਕਿ ਬਦਲਦੀ ਸ਼ਿਫਟ 'ਚ ਕੰਮ ਕਰਨ ਅਤੇ ਦੇਸ਼-ਵਿਦੇਸ਼ ਦੀ ਯਾਤਰਾ 'ਚ ਹੋਣ ਵਾਲੀ ਥਕਾਵਟ ਕਾਰਨ ਜੀਨ 'ਚ ਕਈ ਤਰ੍ਹਾਂ ਦੇ ਬਦਲਾਅ ਹੋਣ ਲੱਗਦੇ ਹਨ, ਜਿਸ ਨਾਲ ਟਿਊਮਰ ਵੱਧਦਾ ਹੈ ਅਤੇ ਟਿਊਮਰ ਨਾਲ ਲੜਨ ਵਾਲੀ ਦਵਾਈ ਦਾ ਅਸਰ ਘੱਟ ਹੋ ਜਾਂਦਾ ਹੈ।

ਅਧਿਐਨ ਮੁਤਾਬਕ ਸਰਕੇਡੀਅਨ ਰਿਦਮ ਵਿਗੜਨ ਯਾਨੀ ਲੰਮੇ ਸਮੇਂ ਤੱਕ ਅਨਿਯਮਿਤ ਰੁਟੀਨ ਕਾਰਨ ਜੀਨਸ ਦੀ ਸਰੰਚਨਾ 'ਚ ਬਦਲਾਅ ਆਉਣ ਲੱਗਦਾ ਹੈ, ਜੋ ਕੈਂਸਰ ਦੀਆਂ ਕੋਸ਼ਿਕਾਵਾਂ ਨੂੰ ਕਈ ਗੁਣਾ ਵਧਾ ਦਿੰਦੇ ਹਨ।
ਖੋਜਕਾਰਾਂ ਮੁਤਾਬਕ ਪੂਰੀ ਅਤੇ ਸਮੇਂ ਸਿਰ ਸੌਣ ਨਾਲ ਕੈਂਸਰ ਦੇ ਖਤਰਿਆਂ ਨੂੰ ਘੱਟ ਕੀਤਾ ਜਾ ਸਕਦਾ ਹੈ। ਨਾਲ ਹੀ ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਸਹੀ ਸਮੇਂ 'ਤੇ ਕੈਂਸਰ ਥੈਰੇਪੀ ਦੇਣ ਨਾਲ ਕੈਂਸਰ ਰੋਧੀ ਜੀਨ ਸਰਗਰਮ ਹੋ ਜਾਂਦੇ ਹਨ ਪਰ ਅਧੂਰੀ ਨੀਂਦ ਅਤੇ ਥਕਾਵਟ ਕਾਰਨ ਕੈਂਸਰ ਦੇ ਇਲਾਜ ਦਾ ਅਸਰ ਘੱਟ ਹੋ ਜਾਂਦਾ ਹੈ।

ਦੇਰ ਰਾਤ ਜਾਗਣਾ ਨੁਕਸਾਨਦੇਹ
ਸਮਾਰਟਫੋਨ ਸਕ੍ਰੀਨ 'ਤੇ ਲੰਮੇ ਸਮੇਂ ਤੱਕ ਦੇਖਣ ਜਾਂ ਤੇਜ਼ ਲਾਈਟ 'ਚ ਰਹਿਣ ਨਾਲ ਮਨੁੱਖ ਦੇ ਸਰੀਰ 'ਤੇ ਅਸਰ ਪੈਂਦਾ ਹੈ। ਇਸ ਨਾਲ ਸੌਣ ਅਤੇ ਜਾਗਣ ਦਾ ਚੱਕਰ ਵਿਗੜ ਜਾਂਦਾ ਹੈ। ਇਸ ਲਈ ਟੈਕਨਾਲੌਜੀ ਦਾ ਬਹੁਤ ਜ਼ਿਆਦਾ ਇਸਤੇਮਾਲ ਕਰਨ ਤੋਂ ਬਚਣ ਦੀ ਕੋਸ਼ਿਸ਼ ਕਰੋ।

ਇਸ ਤੋਂ ਇਲਾਵਾ ਜਦੋਂ ਅਸੀਂ ਆਪਣੇ ਸਰੀਰ ਨੂੰ ਦੇਰ ਰਾਤ ਤੱਕ ਜਾਗਣ ਜਾਂ ਹਨੇਰੇ 'ਚ ਰਹਿਣ ਲਈ ਮਜਬੂਰ ਕਰਦੇ ਹਾਂ ਤਾਂ ਸਰੀਰ ਅੰਦਰੂਨੀ ਰੂਪ ਨਾਲ ਖੁਦ ਨਾਲ ਲੜਦਾ ਹੈ। ਇਸ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਸੁਭਾਵਿਕ ਰੂਪ ਨਾਲ ਰਾਤ ਨੂੰ ਹੁੰਦੀਆਂ ਹਨ।

ਸਿਗਰਟਨੋਸ਼ੀ ਛੱਡਣ ਨਾਲ ਬਲੈਡਰ ਕੈਂਸਰ ਦਾ ਖਤਰਾ ਘੱਟ
ਸਿਗਰਟਨੋਸ਼ੀ ਛੱਡ ਦੇਣ ਨਾਲ ਵੱਧ ਉਮਰ ਦੀਆਂ ਔਰਤਾਂ 'ਚ ਬਲੈਡਰ ਕੈਂਸਰ ਦਾ ਖਤਰਾ ਘੱਟ ਹੋਵੇਗਾ। ਸਿਗਰਟਨੋਸ਼ੀ ਛੱਡ ਦੇਣ ਦੇ 10 ਸਾਲ ਅੰਦਰ ਬਲੈਡਰ ਕੈਂਸਰ ਕਈ ਗੁਣਾ ਤੱਕ ਘੱਟ ਹੋ ਜਾਵੇਗਾ। ਖੋਜਕਾਰਾਂ ਨੇ ਕਈ ਸਟੈਟਿਸਟੀਕਲ ਮਾਡਲ ਦੀ ਮਦਦ ਨਾਲ ਸਿਗਰਟਨੋਸ਼ੀ ਛੱਡਣ ਅਤੇ ਬਲੈਡਰ ਕੈਂਸਰ ਹੋਣ ਦਰਮਿਆਨ ਸਮੇਂ ਦੀ ਜਾਂਚ ਕੀਤੀ ਗਈ। ਇਸ ਖੋਜ 'ਚ 143279 ਔਰਤਾਂ ਨੂੰ ਸ਼ਾਮਲ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਦੀ ਸਿਗਰਟਨੋਸ਼ੀ ਬਾਰੇ ਜਾਣਕਾਰੀ ਇਕੱਠੀ ਕੀਤੀ ਗਈ।

Baljit Singh

This news is Content Editor Baljit Singh