ਦੁਬਈ ਦੀ ਪੁਲਸ ਨੇ ਬੇੜੇ ''ਚ ਸ਼ਾਮਲ ਕੀਤੀ ਦੁਨੀਆ ਦੀ ਸਭ ਤੋਂ ਤੇਜ਼ ਕਾਰ, ਚਲਾਏਗੀ ਇਕ ਔਰਤ (ਤਸਵੀਰਾਂ)

03/26/2017 1:24:39 PM

ਦੁਬਈ— ਯੂ. ਏ. ਈ. (ਸੰਯੁਕਤ ਅਰਬ ਅਮੀਰਾਤ) ਨੇ ਦੁਬਈ ਪੁਲਸ ਦੇ ਬੇੜੇ ਵਿਚ 14 ਸੁਪਰਕਾਰਾਂ ਨੂੰ ਸ਼ਾਮਲ ਕੀਤਾ ਹੈ। ਇਨ੍ਹਾਂ ਵਿਚ ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਦੀ ਕਾਰ ''ਬੁਗਾਤੀ ਵੇਰਨ'' ਵੀ ਸ਼ਾਮਲ ਹੈ। ਇਸ ਕਾਰ ਦੀ ਰਫਤਾਰ 407 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਤੋਂ ਇਲਾਵਾ ਪੁਲਸ ਦੇ ਬੇੜੇ ਵਿਚ ਐਸਟਨ ਮਾਰਟਿਨ ਵਨ-77, ਲੈਂਬੋਰਗਿੰਨੀ ਅਵੇਂਟੇਡਰ, ਫਰਾਰੀ ਐੱਫ. ਐੱਫ. ਨੂੰ ਵੀ ਸ਼ਾਮਲ ਕੀਤਾ ਗਿਆ। ਬੁਗਾਤੀ ਵੇਰਨ ਦੇ ਦੁਬਈ ਪੁਲਸ ਦੇ ਬੇੜੇ ਵਿਚ ਸ਼ਾਮਲ ਹੁੰਦੇ ਹੀ ਗਿੰਨੀਜ਼ ਵਰਲਡ ਰਿਕਾਰਡ ਬਣ ਗਿਆ। ਇਹ ਦੁਨੀਆ ਦੀ ਸਭ ਤੋਂ ਤੇਜ਼ ਰਫਤਾਰ ਪੁਲਸ ਕਾਰ ਬਣ ਗਈ ਹੈ। ਇਸ ਤੋਂ ਪਹਿਲਾਂ ਇਹ ਰਿਕਾਰਡ ਇਟਲੀ ਦੀ ਪੁਲਸ ਕੋਲ ਸੀ। ਹੁਣ ਇਟਲੀ ਕੋਲ ਦੁਨੀਆ ਦੀ ਦੂਜੀ ਸਭ ਤੋਂ ਤੇਜ਼ ਰਫਤਾਰ ਕਾਰ ਲੈਂਬੋਰਗਿੰਨੀ ਗੈਲਾਰਡੋ ਐੱਲ. ਪੀ. 560-4 ਹੈ।
 
— 16 ਸਿਲੰਡਰ ਇੰਜਣ ਵਾਲੀ 1000 ਹਾਰਸਪਾਵਰ ਦੀ ਤਾਕਤ ਵਾਲੀ ਬੁਗਾਤੀ ਵੇਰਨ ਢਾਈ ਸਕਿੰਟਾਂ ਵਿਚ ਹੀ 0 ਤੋਂ 96 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਫੜ ਲੈਂਦੀ ਹੈ।
 
— ਲਿੰਗ ਸਮਾਨਤਾ ਦਰਸਾਉਣ ਲਈ ਇਸ ਕਾਰ ਨੂੰ ਮਹਿਲਾ ਡਰਾਈਵਰ ਚਲਾਏਗੀ। 
 
— ਦੁਬਈ ਪੁਲਸ ਦੇ ਜਨਰਲ ਡਿਪਾਰਟਮੈਂਟ ਆਫ ਟਰਾਂਸਪੋਰਟ ਐਂਡ ਰੈਸਕਿਊ ਦੇ ਮੇਜਰ ਸੁਲਤਾਨ ਅਲ ਮਾਰੀ ਨੇ ਦੱਸਿਆ ਕਿ ਤੇਜ਼ ਰਫਤਾਰ ਕਾਰਾਂ ਆਮ ਲੋਕਾਂ ਅਤੇ ਪੁਲਸ ਵਿਚਕਾਰ ਰੁਕਾਵਟਾਂ ਨੂੰ ਖਤਮ ਕਰਨ ਲਈ ਹਨ। 
 
—ਦੁਬਈ ਪੁਲਸ ਦੀ ਯੋਜਨਾ ਹੁਣ ਆਪਣੇ ਬੇੜੇ ਵਿਚ ਹੋਰ ਇਕੋ ਫਰੈਂਡਲੀ (ਪ੍ਰਦੂਸ਼ਣ ਰਹਿਣ) ਕਾਰਾਂ ਸ਼ਾਮਲ ਕਰਨ ਦੀ ਹੈ। ਇਸ ਦੇ ਤਹਿਤ 2030 ਤੱਕ ਪੁਲਸ ਨੂੰ ਇਲੈਕਟ੍ਰਿਕ ਅਤੇ ਹਾਈਬ੍ਰਿਡ ਕਾਰਾਂ ਨੂੰ ਸ਼ਾਮਲ ਕੀਤਾ ਜਾਵੇਗਾ। 
 
—ਦੁਬਈ ਤੋਂ ਪਹਿਲਾਂ ਬ੍ਰਿਟੇਨ, ਉੱਤਰੀ ਕੈਰੋਲੀਨਾ (ਬ੍ਰਿਟੇਨ), ਆਸਟ੍ਰੇਲੀਆ ਅਤੇ ਇਟਲੀ ਦੀ ਪੁਲਸ ਕੋਲ ਵੀ ਸੁਪਰਕਾਰਾਂ ਹਨ। 

Kulvinder Mahi

This news is News Editor Kulvinder Mahi