ਦੁਬਈ : 13 ਕੈਦੀਆਂ ਲਈ ਫਰਿਸ਼ਤਾ ਬਣਿਆ ਭਾਰਤੀ ਕਾਰੋਬਾਰੀ, ਖਰੀਦੀਆ ਟਿਕਟਾਂ

10/15/2019 4:19:38 PM

ਦੁਬਈ (ਏਜੰਸੀ)— ਦੁਬਈ ਵਿਚ ਇਕ ਭਾਰਤੀ ਕਾਰੋਬਾਰੀ ਜੋਗਿੰਦਰ ਸਿੰਘ ਸਲਾਰੀਆ ਨੇ ਦਰਿਆਦਿਲੀ ਦੀ ਮਿਸਾਲ ਕਾਇਮ ਕਰਦਿਆਂ 13 ਕੈਦੀਆਂ ਲਈ ਵਨ-ਵੇਅ ਟਿਕਟ ਖਰੀਦੀ। ਇਹ ਟਿਕਟ ਉਨ੍ਹਾਂ 13 ਕੈਦੀਆਂ ਨੂੰ ਘਰ ਵਾਪਸ ਜਾਣ ਵਿਚ ਮਦਦ ਕਰੇਗੀ ਜਿਹੜੇ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਸਨ। ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਗਈ। ਸੋਮਵਾਰ ਨੂੰ ਪਾਕਿਸਤਾਨ, ਬੰਗਲਾਦੇਸ਼, ਯੁਗਾਂਡਾ, ਅਫਗਾਨਿਸਤਾਨ, ਨਾਈਜੀਰੀਆ, ਚੀਨ ਅਤੇ ਇਥੋਪੀਆ ਦੇ ਕੈਦੀਆਂ ਨੂੰ ਜੇਲ ਦੀ ਮਿਆਦ ਪੂਰੀ ਹੋਣ 'ਤੇ ਰਿਹਾਅ ਕਰ ਦਿੱਤਾ ਗਿਆ। 

ਪਹਿਲ ਇੰਟਰਨੈਸ਼ਨਲ ਟਰਾਂਸਪੋਰਟ ਦੇ ਚੇਅਰਮੈਨ ਤੇ ਮੈਨੇਜਿੰਗ ਡਾਇਰੈਕਟਰ ਅਤੇ ਪਹਿਲ ਚੈਰੀਟੇਬਲ ਟਰੱਸਟ (ਪੀ.ਸੀ.ਟੀ.) ਦੇ ਸੰਸਥਾਪਕ ਜੋਗਿੰਦਰ ਸਿੰਘ ਸਲਾਰੀਆ ਨੇ ਇਕ ਅੰਗਰੇਜ਼ੀ ਸਮਾਚਾਰ ਏਜੰਸੀ ਨੂੰ ਦੱਸਿਆ,''ਬਦਕਿਸਮਤੀ ਨਾਲ ਇਹ ਸਾਰੇ ਕੈਦੀ ਹਵਾਈ ਟਿਕਟ ਦਾ ਭੁਗਤਾਨ ਨਹੀਂ ਕਰ ਸਕਦੇ ਹਨ। ਦੁਬਈ ਪੁਲਸ ਖੂਨਦਾਨ ਮੁਹਿੰਮਾਂ ਸਮੇਤ ਕਈ ਧਾਰਮਿਕ ਗਤੀਵਿਧੀਆਂ ਨਾਲ ਪੀ.ਸੀ.ਟੀ. ਮਾਨਤਾ ਦੇ ਨਾਲ ਕੰਮ ਕਰਦੀ ਹੈ। ਹੁਣ ਅਸੀਂ ਵੱਖ-ਵੱਖ ਦੇਸ਼ਾਂ ਦੇ 13 ਲੋਕਾਂ ਨੂੰ ਯਾਤਰਾ ਮਦਦ ਪ੍ਰਦਾਨ ਕਰ ਰਹੇ ਹਾਂ ਤਾਂ ਜੋ ਉਹ ਘਰ ਵਾਪਸ ਜਾ ਸਕਣ।'' 

ਸਲਾਰੀਆ ਨੇ ਦੱਸਿਆ,''ਪੁਲਸ ਅਧਿਕਾਰੀਆਂ ਨੇ ਸਾਨੂੰ ਕੈਦੀਆਂ ਦੇ ਨਾਵਾਂ ਦੀ ਇਕ ਸੂਚੀ ਪ੍ਰਦਾਨ ਕੀਤੀ। ਜ਼ਿਆਦਾਤਰ ਅਪਰਾਧੀਆਂ ਨੂੰ ਆਪਣੇ ਮਾਲਕਾਂ ਦੇ ਨਾਲ ਛੋਟੇ ਮਾਮਲਿਆਂ ਅਤੇ ਛੋਟੇ ਝਗੜਿਆਂ ਲਈ ਜੇਲ ਦੀ ਸਜ਼ਾ ਦਿੱਤੀ ਗਈ ਸੀ। ਉਨ੍ਹਾਂ ਦੀ ਮਦਦ ਕਰਨ ਵਾਲਾ ਕੋਈ ਨਹੀਂ ਸੀ।'' ਸਲਾਰੀਆ ਮੁਤਾਬਕ,''ਦੁਬਈ ਪੁਲਸ ਇਸ ਕੋਸ਼ਿਸ ਵਿਚ ਬਹੁਤ ਸਹਿਯੋਗੀ ਅਤੇ ਸਹਾਇਕ ਸੀ।'' ਜ਼ਿਕਰਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿਚ ਸਲਾਰੀਆ ਨੇ ਪਾਕਿਸਤਾਨ ਦੇ ਸਿੰਧ ਸੂਬੇ ਦੇ ਗਰੀਬੀ ਨਾਲ ਪੀੜਤ ਜ਼ਿਲੇ ਵਿਚ 60 ਤੋਂ ਵੱਧ ਹੈਂਡ ਪੰਪ ਲਗਵਾਏ ਸਨ।


Vandana

Content Editor

Related News