ਦੁਬਈ ''ਚ ਭਾਰਤੀ ਕਾਰੋਬਾਰੀ ਨੇ ਕੁਆਰੰਟੀਨ ਲੋਕਾਂ ਲਈ ਦਾਨ ਕੀਤੀ ਆਪਣੀ ਇਮਾਰਤ

03/30/2020 6:48:39 PM

ਦੁਬਈ (ਬਿਊਰੋ): ਕੋਵਿਡ-19 ਦੇ ਪ੍ਰਕੋਪ ਨਾਲ ਨਜਿੱਠਣ ਲਈ ਹਰੇਕ ਦੇਸ਼ ਦੀ ਸਰਕਾਰ ਲੋੜੀਂਦੇ ਕਦਮ ਚੁੱਕ ਰਹੀ ਹੈ। ਇਸੇ ਤਰ੍ਹਾਂ ਆਮ ਤੇ ਖਾਸ ਨਾਗਰਿਕ ਵੀ ਆਪਣੇ ਪੱਧਰ 'ਤੇ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਦੁਬਈ ਦਾ ਸਾਹਮਣੇ ਆਇਆ ਹੈ। ਇੱਥੇ ਇਕ ਭਾਰਤੀ ਕਾਰੋਬਾਰੀ ਨੇ ਦੇਸ਼ ਦੇ ਸਿਹਤ ਅਧਿਕਾਰੀਆਂ ਨੂੰ ਆਪਣੀ ਸ਼ਾਨਦਾਰ ਇਮਾਰਤ ਕੁਆਰੰਟੀਨ ਲੋਕਾਂ ਲਈ ਸੌਂਪ ਦਿੱਤੀ ਹੈ। ਗਲਫ ਨਿਊਜ਼ ਦੇ ਮੁਤਾਬਕ ਦੁਬਈ ਸਥਿਤ ਫਿੰਜਾ ਜਵੈਲਰੀ ਦੇ ਸੰਸਥਾਪਕ ਅਤੇ ਚੇਅਰਮੈਨ ਅਜੈ ਸ਼ੋਭਰਾਜ ਨੇ ਜੁਮੈਰਾਹ ਲੇਕ ਟਾਵਰਜ਼ ਦੀ ਆਪਣੀ ਇਮਾਰਤ ਸਿਹਤ ਅਧਿਕਾਰੀਆਂ ਨੂੰ ਸੌਂਪ ਦਿੱਤੀ ਹੈ। ਇਸ ਵਿਚ ਕਰੀਬ 400 ਲੋਕ ਰੱਖੇ ਜਾ ਸਕਦੇ ਹਨ। ਇਸ ਨੂੰ ਕੁਆਰੰਟੀਨ ਸੈਂਟਰ ਦੇ ਤੌਰ 'ਤੇ ਵਰਤਿਆ ਜਾਵੇਗਾ।

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਰੀਤਿਕਾ ਰੋਹਤਗੀ ਅਗਰਵਾਲ 'ਤੇ ਆਪਣੇ ਬੱਚੇ ਨੂੰ ਮਾਰਨ ਦਾ ਇਲਜ਼ਾਮ

PunjabKesari

'ਦੇਖਭਾਲਕਰਨ ਵਾਲੇ ਇਸ ਸ਼ਹਿਰ ਦੀ ਮਦਦ ਅਤੇ ਉਸ ਨੂੰ ਵਾਪਸ ਕਰਨ ਲਈ' ਨਾਮ ਨਾਲ ਸਿਹਤ ਅਧਿਕਾਰੀਆਂ ਨੂੰ ਲਿਖੀ ਚਿੱਠੀ ਵਿਚ ਕਿਹਾ ਗਿਆ ਹੈ,''25 ਸਾਲ ਤੋਂ ਦੁਬਈ ਵਿਚ ਰਹਿ ਰਹੇ ਭਾਰਤੀ ਕਾਰੋਬਾਰੀ ਨੇ ਜੁਮੈਰਾਹ ਲੇਕ ਟਾਵਰਜ਼ ਦੀ ਇਮਾਰਕ ਕੋਵਿਡ-19 ਨਾਲ ਲੜਨ ਲਈ ਦਾਨ ਕਰ ਦਿੱਤੀ ਹੈ।'' ਅਜੈ ਨੇ ਕਿਹਾ,''ਮੈਂ ਮੰਨਦਾ ਹਾਂ ਕਿ ਅਜਿਹੇ ਚੁਣੌਤੀਪੂਰਨ ਸਮੇਂ ਵਿਚ ਸਾਰੇ ਭਾਈਚਾਰਿਆਂ ਨੂੰ ਇਕੱਠੇ ਹੋਣਾ ਪਵੇਗਾ ਅਤੇ ਮਹਾਮਾਰੀ ਨਾਲ ਲੜਨ ਲਈ ਦੇਸ਼ ਦਾ ਸਮਰਥਨ ਕਰਨਾ ਹੋਵੇਗਾ। ਇਸ ਮੁਸ਼ਕਲ ਸਮੇਂ ਵਿਚ ਮੈਂ ਸਰਕਾਰ ਦੀ ਮਦਦ ਕਰ ਕੇ ਬਹੁਤ ਖੁਸ਼ ਹਾਂ। ਇਸ ਸ਼ਹਿਰ ਨੇ ਪਿਛਲੇ 25 ਸਾਲ ਦੇ ਦੌਰਾਨ ਮੇਰੀ ਸਫਲਤਾ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।'' ਰਿਪੋਰਟ ਵਿਚ ਦੁਬਈ ਦਫਤਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਸ ਇਮਾਰਤ ਵਿਚ ਲੋੜੀਂਦੀ ਸਫਾਈ, ਸੈਨੇਟਾਈਜੇਸ਼ਨ ਅਤੇ ਏ.ਸੀ. ਸਰਵਿਸਿੰਗ ਸਮੇਤ ਸਾਰੀਆਂ ਲੋੜੀਂਦੀਆਂ ਸਹੂਲਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਗਲਫ ਨਿਊਜ਼ ਦੇ ਮੁਤਾਬਕ ਯੂ.ਏ.ਈ. ਨੇ ਹੁਣ ਤੱਕ 570 ਇਨਫੈਕਟਿਡਾਂ ਦੀ ਸੂਚਨਾ ਦਿੱਤੀ ਹੈ।


ਪੜ੍ਹੋ ਇਹ ਅਹਿਮ ਖਬਰ- ਸਿੰਗਾਪੁਰ 'ਚ ਕੋਰੋਨਾ ਦੇ 42 ਨਵੇਂ ਮਾਮਲੇ, 3 ਭਾਰਤੀ ਵੀ ਇਨਫੈਕਟਿਡ


Vandana

Content Editor

Related News